ਪੰਜਾਬ ਦੀ ਤਰਸਯੋਗ ਹਾਲਤ ਵਿਰੁੱਧ ਰੈਲੀ 11 ਨੂੰ : ਬਸਪਾ
ਪੰਜਾਬ ਦੀ ਤਰਸਯੋਗ ਹਾਲਤ ਵਿਰੁੱਧ ਬਸਪਾ ਨੇ ਫੂਕਿਆ ਬਿਗਲ
Publish Date: Tue, 07 Apr 2026 03:18 PM (IST)
Updated Date: Tue, 07 Apr 2026 03:20 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਵਿਚ ਵਧ ਰਹੀ ਬੇਰੁਜ਼ਗਾਰੀ, ਨਸ਼ਿਆਂ ਦੇ ਦਰਿਆ ਅਤੇ ਸਰਕਾਰੀ ਤੰਤਰ ਦੀ ਫੇਲ੍ਹ ਰਹੀ ਕਾਰਗੁਜ਼ਾਰੀ ਵਿਰੁੱਧ ਬਹੁਜਨ ਸਮਾਜ ਪਾਰਟੀ (ਬਸਪਾ) ਨੇ ‘ਸੱਤਾ ਸੰਭਾਲੋ’ ਮੁਹਿੰਮ ਰਾਹੀਂ ਸੂਬੇ ਨੂੰ ਬਚਾਉਣ ਦਾ ਹੋਕਾ ਦਿੱਤਾ ਹੈ। ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਫਿਰੋਜ਼ਪੁਰ ਵਿਖੇ ਨੌਜਵਾਨ ਆਗੂਆਂ ਰਾਜਨ ਕਾਂਤ, ਨਿਰਮਲ ਸਿੰਘ ਪੀਰਾਂ ਵਾਲਾ, ਰਾਹੁਲ ਸੋਨੀ ਅਤੇ ਗਗਨਦੀਪ ਸਿੰਘ ਦੀ ਦੇਖ-ਰੇਖ ਵਿਚ ਇਕ ਵਿਸ਼ਾਲ ਮੋਟਰਸਾਈਕਲ ਚੇਤਨਾ ਰੈਲੀ ਕੱਢੀ ਗਈ। ਨੀਲੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕਰਨ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਲਾਲ ਸਿੰਘ ਸੁਲਹਾਣੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਅਤੇ ਠੱਗ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਸੁਲਹਾਣੀ ਨੇ ਕਿਹਾ ਕਿ 2027 ਵਿਚ ਬਸਪਾ ਦੀ ਸਰਕਾਰ ਬਣਦੇ ਹੀ ਭੂ-ਮਾਫੀਆ ਅਤੇ ਗੈਂਗਸਟਰਵਾਦ ਨੂੰ ਨੱਥ ਪਾਈ ਜਾਵੇਗੀ। 11 ਅਪ੍ਰੈਲ ਨੂੰ ਮਹਾਤਮਾ ਜੋਤੀ ਰਾਓ ਫੂਲੇ ਦੇ ਜਨਮ ਦਿਵਸ ਮੌਕੇ ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ ‘‘ਸੱਤਾ ਪ੍ਰਾਪਤ ਕਰੋ ਸੰਮੇਲਨ’’ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਲਿਆਵੇਗਾ। ਇਸ ਮੌਕੇ ਓਮ ਪ੍ਰਕਾਸ਼ ਸਰੋਏ ਜਨਰਲ ਸਕੱਤਰ ਬਸਪਾ ਪੰਜਾਬ ਤੇ ਇੰਚਾਰਜ਼ ਲੋਕ ਸਭਾ ਹਲਕਾ ਫਿਰੋਜ਼ਪੁਰ, ਅਸ਼ੋਕ ਕਪਤਾਨ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਸੁਖਦੇਵ ਸਿੰਘ ਭੱਟੀ ਜਨਰਲ ਸਕੱਤਰ, ਐਡਵੋਕੇਟ ਮਲਕੀਤ ਸਿੰਘ ਖੋਖਰ, ਕੁਲਦੀਪ ਸਿੰਘ ਬਰਾੜ, ਰਾਕੇਸ਼ ਕੁਮਾਰ ਲਹੌਰਾ, ਹਦੈਤ ਵਾਲਮੀਕ, ਹਰਬੰਸ ਸਿੰਘ, ਰਤਨ ਸਿੰਘ ਕਾਲਾ, ਸੁਨੀਤਾ ਸਹੋਤਾ, ਯੂਨਿਸ ਭੱਟੀ, ਬਬੂ ਸਹੋਤਾ, ਸਰਬਣ ਸਿੰਘ ਪੀਰਾਂ ਵਾਲਾ, ਜਗਤਾਰ ਸਿੰਘ, ਹਰੀ ਸਿੰਘ ਬਸਪਾ ਆਗੂ ਤੇ ਹੋਰ ਨੌਜਵਾਨ ਕਾਰਜਕਰਤਾ ਹਾਜ਼ਰ ਸਨ।