ਬਾਬਾ ਮੌਜਦੀਨ ਲੰਗਰ ਐਂਡ ਵੈਲਫੇਅਰ ਸੁਸਾਇਟੀ ਦੇ ਕੈਂਪ ਦੌਰਾਨ 135 ਯੂਨਿਟ ਖ਼ੂਨਦਾਨ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ
Publish Date: Sun, 22 Mar 2026 05:10 PM (IST)
Updated Date: Sun, 22 Mar 2026 05:13 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਬਾਬਾ ਮੌਜਦੀਨ ਲੰਗਰ ਐਂਡ ਵੈਲਫੇਅਰ ਸੁਸਾਇਟੀ ਜ਼ੀਰਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਮੋਗਾ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਅਚਾਰਿਆ ਮਹਾਂਮੰਡਲੇਸ਼ਵਰ 1008 ਸਵਾਮੀ ਆਤਮਾਨੰਦ ਪੁਰੀ ਜੀ ਮਹਾਰਾਜ ਵੱਲੋਂ ਕੀਤਾ ਗਿਆ। ਇਸ ਮੌਕੇ ਬਾਬਾ ਮੌਜਦੀਨ ਲੰਗਰ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ। ਕੈਂਪ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ 135 ਯੂਨਿਟ ਦੇ ਕਰੀਬ ਖੂਨਦਾਨ ਕੀਤਾ। ਡੀਐੱਮਸੀ ਹਸਪਤਾਲ ਲੁਧਿਆਣਾ ਅਤੇ ਗਰਗ ਹਸਪਤਾਲ ਮੋਗਾ ਦੀਆਂ ਟੀਮਾਂ ਵੱਲੋਂ ਖੂਨ ਇਕੱਠਾ ਕੀਤਾ ਗਿਆ ਅਤੇ ਦਾਨੀ ਨੌਜਵਾਨਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਅਚਾਰਿਆ ਮਹਾਮੰਡਲੇਸ਼ਵਰ ਸਵਾਮੀ ਆਤਮਾਨੰਦ ਪੁਰੀ ਮਹਾਰਾਜ ਨੇ ਕਿਹਾ ਕਿ ਖੂਨਦਾਨ ਇੱਕ ਅਜਿਹਾ ਪੁੰਨ ਹੈ ਜੋ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਤੇ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਭਗਤ ਸਿੰਘ ਜੀ ਦੇ ਬਲਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜ ਲਈ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਸਾਨੂੰ ਦੇਸ਼ ਪ੍ਰੇਮ ਅਤੇ ਮਨੁੱਖਤਾ ਨਾਲ ਜੋੜਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਮੌਜਦੀਨ ਲੰਗਰ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਬਿਲ-ਏ-ਤਾਰੀਫ਼ ਹੈ, ਜਿਸ ਨਾਲ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਮਦਦ ਮਿਲਦੀ ਹੈ। ਇਸ ਮੌਕੇ ਸੁਸਾਇਟੀ ਵੱਲੋਂ ਖੂਨਦਾਨੀਆਂ ਅਤੇ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਆਪ ਆਗੂ ਸ਼ੰਕਰ ਕਟਾਰੀਆ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਗਜੈਕਟਿਵ ਮੈਂਬਰ ਪੰਜਾਬ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਲੌਂਗੋਦੇਵਾ, ਕਰਿਆਨਾ ਯੂਨੀਅਨ ਜ਼ੀਰਾ ਦੇ ਪ੍ਰਧਾਨ ਜਸਵਿੰਦਰ ਸਿੰਘ ਭਾਟੀਆ, ਚਰਨਜੀਤ ਸਿੰਘ ਸਿੱਕੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਨਵਜੋਤ ਨੀਲੇਵਾਲਾ, ਕੱਪੜਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਰਾਜ ਸ਼ਰਮਾ, ਚਰਨਪ੍ਰੀਤ ਸਿੰਘ ਸੋਨੂੰ, ਸੁਖਦੇਵ ਬਿੱਟੂ ਵਿੱਜ, ਕੁਲਭੂਸ਼ਣ ਸ਼ਰਮਾ,ਵਿਜੇ ਧਵਨ, ਰਾਜੀਵ ਸ਼ਰਮਾ ਭੋਲਾ ਨੰਬਰਦਾਰ, ਸੁਰਿੰਦਰਪਾਲ ਸ਼ਰਮਾ,ਓਮ ਪ੍ਰਕਾਸ਼ ਪੁਰੀ, ਐੱਨਕੇ ਨਾਰੰਗ, ਅਸ਼ੋਕ ਪਲਤਾ, ਅਸ਼ੋਕ ਕਥੂਰੀਆ,ਰਿਟਾ. ਲੈਕਚਰਾਰ ਨਰਿੰਦਰ ਸਿੰਘ, ਵੇਦ ਪ੍ਰਕਾਸ਼ ਕੱਕੜ ਪ੍ਰਧਾਨ ਵਪਾਰ ਮੰਡਲ,ਕਰਨ ਸੰਧੂ ਤੋਂ ਇਲਾਵਾ ਬਾਬਾ ਮੌਜਦੀਨ ਲੰਗਰ ਐਂਡ ਵੈਲਫੇਅਰ ਸੁਸਾਇਟੀ ਜ਼ੀਰਾ ਦੇ ਸੇਵਾਦਾਰ ਪ੍ਰਿੰਸ ਘੁਰਕੀ, ਸੌਰਵ ਘੁਰਕੀ, ਨੀਲ ਕਮਲ ਸ਼ਰਮਾ, ਅੰਕੁਸ਼ ਅਨੇਜਾ, ਅੰਕਿਤ ਖੁੱਲਰ, ਹਰਪ੍ਰੀਤ ਸਿੰਘ ਹੈਪੀ, ਰਾਹੁਲ ਰਾਜਦੇ, ਗੁਰਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਸਿੰਘ ਗੋਪੀ, ਜੁਗਿੰਦਰ ਸਿੰਘ ਹੀਰ, ਆਰਿਫ ਘੁਰਕੀ, ਸੁਮਿਥ ਸ਼ਰਮਾ, ਲਵਪ੍ਰੀਤ ਲਵਲੀ ਆਦਿ ਹਾਜ਼ਰ ਸਨ।