ਯੁਵਾ ਅਰੋੜਾ ਵਿਕਾਸ ਮੰਚ ਦੇ ਕੈਂਪ ’ਚ 83 ਯੂਨਿਟ ਖ਼ੂਨਦਾਨ
ਯੁਵਾ ਅਰੋੜਾ ਵਿਕਾਸ ਮੰਚ ਵੱਲੋਂ ਖੂਨਦਾਨ ਕੈਂਪ, 83 ਯੂਨਿਟ ਖੂਨ ਇਕੱਠਾ
Publish Date: Mon, 27 Apr 2026 05:01 PM (IST)
Updated Date: Mon, 27 Apr 2026 05:04 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਾਜ਼ਿਲਕਾ : ਯੁਵਾ ਅਰੋੜਾ ਵਿਕਾਸ ਮੰਚ ਵੱਲੋਂ ਸਮਾਜ ਸੇਵਾ ਦੇ ਮੰਤਵ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ 83 ਯੂਨਿਟ ਖੂਨਦਾਨ ਕੀਤਾ ਗਿਆ। ਇਹ ਕੈਂਪ ਹਸਪਤਾਲ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਲਗਾਇਆ ਗਿਆ ਸੀ। ਸੰਗਠਨ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਯੁਵਾ ਅਰੋੜਾ ਵਿਕਾਸ ਮੰਚ ਹਮੇਸ਼ਾ ਸਮਾਜ ਸੇਵਾ ਕਾਰਜਾਂ ਵਿੱਚ ਅੱਗੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ, ਜਿਸ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਮਦਦ ਕਰਨਾ ਅਤੇ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨਾ ਸੀ। ਇਸ਼ਾਂਤ ਕਟਾਰੀਆ ਨੇ ਦੱਸਿਆ ਕਿ ਕੈਂਪ ਦੀ ਸਫਲਤਾ ਸੰਗਠਨ ਦੇ ਸਾਰੇ ਮੈਂਬਰਾਂ ਦੀ ਸਖ਼ਤ ਮਿਹਨਤ, ਟੀਮ ਵਰਕ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਇਹ ਖੂਨਦਾਨ ਕੈਂਪ ਸ਼੍ਰੀ ਅਰੂਤ ਜੀ ਮਹਾਰਾਜ ਦੇ ਜਨਮ ਦਿਵਸ ਮੌਕੇ ਲਗਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਸਰਕਾਰੀ ਹਸਪਤਾਲ ਵਿੱਚ ਖੂਨ ਦੀ ਕਮੀ ਅਤੇ ਵਧਦੀ ਗਰਮੀ ਨੂੰ ਦੇਖਦਿਆਂ ਇਹ ਸਮਾਗਮ ਸਮੇਂ ਤੋਂ ਪਹਿਲਾਂ ਹੀ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਅਰੂਟ ਜੀ ਮਹਾਰਾਜ ਦੇ ਚੌਕ ‘ਤੇ ਮੈਂਬਰਾਂ ਵੱਲੋਂ ਫੁੱਲਮਾਲਾਵਾਂ ਭੇਟ ਕਰਕੇ ਅਸ਼ੀਰਵਾਦ ਲੈਣ ਨਾਲ ਹੋਈ। ਇਹ ਕੈਂਪ ਇਸ਼ਾਂਤ ਕਟਾਰੀਆ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸੁਮਿਤ ਨਾਰੰਗ, ਉਪ ਪ੍ਰਧਾਨ ਆਸ਼ੀਸ਼ ਸਿਡਾਨਾ, ਅੰਕੁਸ਼ ਕਾਲੜਾ, ਕੈਸ਼ੀਅਰ ਗੌਰਵ ਡੋਡਾ, ਮੋਹਿਤ ਜੁਨੇਜਾ, ਅਮਿਤ ਬੱਤਰਾ, ਸਕਸ਼ਮ ਬੱਤਰਾ, ਸੋਸ਼ਲ ਮੀਡੀਆ ਇੰਚਾਰਜ ਸੋਨੂੰ ਕਟਾਰੀਆ ਅਤੇ ਵਰੁਣ ਬਾਘਲਾ ਸਮੇਤ ਹੋਰ ਮੈਂਬਰ ਮੌਜੂਦ ਰਹੇ। ਸੰਸਥਾ ਦੇ ਪ੍ਰਧਾਨ ਗਗਨ ਚੁੱਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਕੇ ਮੈਂਬਰਾਂ ਦਾ ਹੌਸਲਾ ਵਧਾਇਆ। ਸੀਨੀਅਰ ਮੈਂਬਰ ਸੁਭਾਸ਼ ਠਠਈ ਅਤੇ ਬੰਟੀ ਵਢੇਰਾ ਨੇ ਵਲੰਟੀਅਰਾਂ ਵਜੋਂ ਸੇਵਾ ਨਿਭਾਈ।