ਸੀਐੱਚਸੀ ਫਿਰੋਜ਼ਸ਼ਾਹ ਵਿਖੇ ਬਲਾਕ ਪੱਧਰੀ ਬੇਟੀ ਬਚਾਓ ਬੇਟੀ ਪੜ੍ਹਾਓ ਵਰਕਸ਼ਾਪ ਕਰਵਾਈ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਫਿਰੋਜ਼ਸ਼ਾਹ ਡਾ. ਅਭੈਜੀਤ ਸਿੰਘ ਦੀ ਰਹਿਨੁਮਾਈ ਹੇਠ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਬਲਾਕ ਪੱਧਰੀ ਬੇਟੀ ਬਚਾਓ ਬੇਟੀ ਪੜ੍ਹਾਉ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿਚ ਜਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਭੰਡਾਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਡਾ. ਅਭੈਜੀਤ ਸਿੰਘ ਨੇ ਕਿਹਾ ਕਿ ਬੇਟੀਆਂ ਸਾਡੇ ਸਮਾਜ ਦਾ ਇਕ ਮਹੱਤਵਪੂਰਨ ਅੰਗ ਹਨ ਅਤੇ ਇਨ੍ਹਾਂ ਤੋਂ ਬਿਨ੍ਹਾ ਸਾਡਾ ਭਵਿੱਖ ਅਧੂਰਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਬੇਟਾ ਬੇਟੀ ਵਿਚ ਸਮਾਨਤਾ, ਧੀਆਂ ਨੂੰ ਸਿੱਖਿਅਤ ਕਰਨਾ ਹੈ ਕਿਉਕਿ ਇਕ ਬੇਟੀ ਦੇ ਸਿੱਖਿਅਤ ਹੋਣ ਨਾਲ ਦੋ ਪਰਿਵਾਰਾਂ ਨੂੰ ਲਾਭ ਮਿਲਦਾ ਹੈ। ਅਜੋਕੇ ਸਮੇ ਵਿਚ ਧੀਆਂ ਹਰ ਖੇਤਰ ਵਿਚ ਵੱਡੇ ਵੱਡੇ ਅਹੁਦਿਆਂ ਉੱਤੇ ਬੈਠੀਆਂ ਹੋਈਆਂ ਹਨ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਕੁਮਾਰ ਨੇ ਕਿਹਾ ਕਿ ਲੜਕੀਆਂ ਦੇ ਲਿੰਗ ਅਨੁਪਾਤ ਵਿਚ ਆ ਰਹੀ ਗਿਰਾਵਟ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਆਸ਼ਾ ਵਰਕਰ ਨੂੰ ਹਦਾਇਤ ਕੀਤੀ ਕਿ ਪਹਿਲੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਗਰਭਵਤੀ ਅੋਰਤਾਂ ਦੀ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਜਾਵੇ ਤਾਂ ਜੋ ਲੜਕੀਆਂ ਦੇ ਲਿੰਗ ਅਨੁਪਾਤ ਵਿਚ ਸੁਧਾਰ ਕੀਤਾ ਜਾ ਸਕੇ। ਇਸ ਮੋਕੇ ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਭੰਡਾਰੀ ਨੇ ਦੱਸਿਆ ਕਿ ਧੀਆਂ ਆਪਣੇ ਪਰਿਵਾਰ ਪ੍ਰਤੀ ਲੜਕਿਆਂ ਨਾਲੋਂ ਜ਼ਿਆਦਾ ਸੁਹਿਰਦ ਹਨ ਅਤੇ ਉਨ੍ਹਾਂ ਦੀ ਪਰਿਵਾਰ ਨਾਲ ਜ਼ਿਆਦਾ ਨਜ਼ਦੀਕੀ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਵਿਚ ਲੜਕਿਆਂ ਨੂੰ ਲੜਕੀਆਂ ਪ੍ਰਤੀ ਸਨਮਾਨ ਯੋਗ ਵਤੀਰਾ ਰੱਖਣ ਵਿੱਚ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਲਿੰਗ ਨਿਰਧਾਰਿਤ ਐਕਟ ਦੀ ਸਖਤੀ ਨਾਲ ਪਾਲਣਾ ਲਈ ਪ੍ਰਤੀਬੱਧ ਹੈ। ਇਸ ਮੌਕੇ ਹਰਦੀਪ ਸਿੰਘ ਬੀਈਈ ਫਿਰੋਜ਼ਸਾਹ ਨੇ ਆਮ ਲੋਕਾਂ ਨੂੰ ਬੇਟੀਆਂ ਨੂੰ ਕੁੱਖ ਵਿਚ ਕਤਲ ਹੋਣ ਤੋਂ ਬਚਾਉਣ ਤੋ ਲੈ ਕੇ ਉਨ੍ਹਾਂ ਨੂੰ ਪੜ੍ਹਾਉਣ ਲਿਖਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜੈਨੇਸਿਸ ਨਰਸਿੰਗ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਨਾਲ ਸਬੰਧਤ ਪੋਸਟਰ, ਸਪੀਚ, ਕਵਿਤਾ ਤਿਆਰ ਕੀਤੀਆਂ ਗਈਆਂ। ਆਸ਼ਾ ਫੈਸਲਿਟੇਟਰ ਬਿੰਦੂ ਸ਼ਰਮਾ ਅਤੇ ਸੰਨੀ ਸੀਐੱਚਸੀ ਫਿਰੋਜ਼ਸਾਹ ਦੇ ਮੁਲਾਜ਼ਮ ਵਲੋਂ ਧੀਆਂ ਉੱਤੇ ਭਾਵੁਕ ਗੀਤ ਗਾਏ ਗਏ। ਅੰਤ ਵਿਚ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮਨਮੀਤ ਸਿੰਘ, ਡਾ. ਸਾਜਨਦੀਪ ਕੌਰ, ਡਾ. ਪ੍ਰਵੀਨ ਕੌਰ, ਡਾ. ਰਜ਼ਨੀਸ਼ ਗੋਇਲ, ਐੱਲਐੱਚਵੀ ਪਰਮਜੀਤ ਕੌਰ ਸ਼ੇਰਖਾਂ, ਰਮਿੰਦਰ ਕੌਰ ਐੱਲਐੱਚਵੀ, ਸੁਖਵਿੰਦਰ ਕੌਰ ਐੱਲਐੱਚਵੀ, ਪਵਨਜੀਤ ਕੌਰ ਐੱਲਐੱਚਵੀ ਮੱਲਵਾਲ ਆਦਿ ਹਾਜ਼ਰ ਸਨ।