ਕਿਸਾਨੀ ਹਿੱਤਾਂ ਲਈ ਬੀਕੇਯੂ ਮਾਨਸਾ ਪੰਜਾਬ ਬੀਕੇਯੂ ਸਿੱਧੂਪੁਰ ’ਚ ਸ਼ਾਮਲ
ਕਿਸਾਨੀ ਦੇ ਵਡੇਰੇ ਹਿੱਤਾਂ ਲਈ ਬੀਕੇਯੂ ਮਾਨਸਾ ਪੰਜਾਬ ਹੋਈ ਬੀਕੇਯੂ ਸਿੱਧੂਪੁਰ ਵਿਚ ਸ਼ਾਮਲ: ਦਲਵੀਰ ਸਿੱਧੂਪੁਰ, ਬੋਗ ਸਿੰਘ ਮਾਨਸਾ
Publish Date: Mon, 23 Mar 2026 03:50 PM (IST)
Updated Date: Mon, 23 Mar 2026 03:52 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬੀਤੇ ਦਿਨ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਸਵ. ਪਿਸ਼ੌਰਾ ਸਿੰਘ ਸਿੱਧੂਪੁਰ ਜਿਨ੍ਹਾਂ ਨੇ ਜਥੇਬੰਦੀ ਦੀ ਸਥਾਪਨਾ ਕੀਤੀ ਸੀ, ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਿਸਾਨਾਂ ਦੇ ਇਸ ਇਕੱਠ ਵਿਚ ਬੋਗ ਸਿੰਘ ਮਾਨਸਾ ਸੂਬਾ ਪ੍ਰਧਾਨ ਬੀਕੇਯੂ ਮਾਨਸਾ ਪੰਜਾਬ ਵੱਲੋਂ ਆਪਣੀ ਸਮੁੱਚੀ ਜਥੇਬੰਦੀ ਭੰਗ ਕਰਕੇ ਬੀਕੇਯੂ ਸਿੱਧੂਪੁਰ ਵਿਚ ਰਲੇਵਾ ਕਰਨ ਦਾ ਫ਼ੈਸਲਾ ਕੀਤਾ। ਪ੍ਰੈਸ ਕਾਨਫਰੰਸ ਨੂੰ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਦਲਵੀਰ ਸਿੰਘ ਸਿੱਧੂਪੁਰ ਸੂਬਾ ਕਨਵੀਨਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਪੰਜਾਬ ਨੇ ਬੋਗ ਸਿੰਘ ਮਾਨਸਾ ਅਤੇ ਉਨ੍ਹਾਂ ਦੇ ਨਾਲ ਆਏ ਆਗੂਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਜਿਸ ਸਮੇਂ ਕਿਸਾਨ ਜਥੇਬੰਦੀਆਂ ਅਲੱਗ ਹੋ ਰਹੀਆਂ ਹਨ, ਉਸ ਸਮੇਂ ਇਹ ਦੋਵੇਂ ਜਥੇਬੰਦੀਆਂ ਨੇ ਏਕਤਾ ਕਰਕੇ ਕਿਸਾਨੀ ਸੰਘਰਸ਼ ਦੀ ਮਜ਼ਬੂਤੀ ਲਈ ਬਾਕੀ ਕਿਸਾਨ ਜਥੇਬੰਦੀਆਂ ਨੂੰ ਵੀ ਏਕਤਾ ਕਰਨ ਦਾ ਸੱਦਾ ਦਿੱਤਾ ਤਾਂ ਜੋ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਲਈ ਸਰਕਾਰਾਂ ’ਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਸਾਨੀ ਮੰਗਾਂ ਜਿਵੇਂ ਕਿ ਅਮਰੀਕਾ ਨਾਲ ਖੇਤੀ ਸਬੰਧੀ ਵਪਾਰਕ ਸਮਝੌਤੇ ਰੱਦ ਕਰਨੇ, ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਵਾਉਣਾ, ਐੱਮਐੱਸਪੀ ਲੀਗਲ ਗਰੰਟੀ ਕਾਨੂੰਨ, ਬਿਜਲੀ ਸੋਧ ਬਿੱਲ ਅਤੇ ਬੀਜ ਸੋਧ ਬਿੱਲ ਆਦਿ ਤੋਂ ਇਲਾਵਾ ਨਵੇਂ ਮੋਟਰ ਕੁਨੈਕਸ਼ਨਾਂ ਦੀ ਮੰਗ ਹੈ। ਇਸ ਸਮੇਂ ਮੇਹਰ ਸਿੰਘ ਪ੍ਰੈਸ ਸਕੱਤਰ ਪੰਜਾਬ ਵੱਲੋਂ ਬੋਗ ਸਿੰਘ ਮਾਨਸਾ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਜ਼ਿਲ੍ਹਾ ਪ੍ਰਧਾਨ ਮਾਘ ਸਿੰਘ ਫਾਜ਼ਿਲਕਾ, ਸੁਖਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਗੋਨਿਆਣਾ ਕਲਾਂ ਬਠਿੰਡਾ, ਹਰੀ ਸਿੰਘ ਬੁਲੰਦੀ ਵਾਲਾ ਫਿਰੋਜ਼ਪੁਰ, ਮੇਜਰ ਸਿੰਘ ਰੰਧਾਵਾ ਸੂਬਾ ਮੀਤ ਪ੍ਰਧਾਨ, ਗੁਰਚਰਨ ਸਿੰਘ ਕੋਮਲ, ਕੁਲਬੀਰ ਸਿੰਘ ਕਾਦਾ ਬੋੜਾ, ਰੇਸ਼ਮ ਸਿੰਘ ਮਮਦੋਟ ਕ੍ਰਿਸ਼ਨ ਲਾਲ ਫਿਰੋਜ਼ਪੁਰ, ਮੇਜਰ ਸਿੰਘ ਹੁੰਦਲ, ਬਲਵਿੰਦਰ ਸਿੰਘ ਗੰਗਾ ਸੂਬਾ ਮੀਤ ਪ੍ਰਧਾਨ, ਬੇਅੰਤ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ, ਸੋਹਣਾ ਸਿੰਘ ਕੋਟਫੱਤਾ, ਰੇਸ਼ਮ ਸਿੰਘ, ਕ੍ਰਿਸਨ ਲਾਲ ਬਹਿਕ ਹਸਤਾ ਉਤਾੜ, ਬਲਜਿੰਦਰ ਸਿੰਘ ਖ਼ਾਲਸਾ ਗਿੱਦੜਬਾਹਾ, ਬਲਵਿੰਦਰ ਸਿੰਘ ਕੱਖਾਂ ਵਾਲੀ ਲੰਬੀ ਨੂੰ ਬੀਕੇਯੂ ਸਿੱਧੂਪੁਰ ਵਿਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਿਹਾ ਗਿਆ ਅਤੇ ਸਮੁੱਚੀ ਜਥੇਬੰਦੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਪਟਿਆਲਾ, ਬਹਾਦਰ ਸਿੰਘ ਫਤਿਹਗੜ੍ਹ ਸਾਹਿਬ, ਰਵਿੰਦਰ ਸਿੰਘ ਮੋਹਾਲੀ, ਜਸਵਿੰਦਰ ਸਿੰਘ ਵਿਰਕ ਫ਼ਿਰੋਜ਼ਪੁਰ, ਗਮਦੂਰ ਸਿੰਘ ਬਰਾੜ ਫਰੀਦਕੋਟ, ਕੁਲਵਿੰਦਰ ਸਿੰਘ ਰੋਪੜ, ਰੂਪ ਸਿੰਘ ਬਰਨਾਲਾ, ਰਾਮਾ ਬਠਿਡਾ, ਬਖ਼ਸ਼ੀਸ਼ ਸਿੰਘ ਗੁਰਦਾਸਪੁਰ ਪੰਜਾਬ ਕਮੇਟੀ ਮੈਂਬਰ, ਬਲੌਰ ਸਿੰਘ ਢਿੱਲਵਾ, ਗੁਰਮੀਤ ਸਿੰਘ ਘੋੜੇਚੱਕ, ਗੁਰਮੀਤ ਸਿੰਘ ਰੁੜਕੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਸਨ।