ਬਿਜਲੀ ਕੱਟਾਂ ਵਿਰੁੱਧ ਬੀਕੇਯੂ ਕ੍ਰਾਂਤੀਕਾਰੀ ਦਾ ਫੁੱਟਿਆ ਗੁੱਸਾ
ਬਿਜਲੀ ਕੱਟਾਂ ਵਿਰੁੱਧ ਬੀਕੇਯੂ ਕ੍ਰਾਂਤੀਕਾਰੀ ਨੇ ਐਕਸੀਅਨ ਦਫਤਰ ਜ਼ੀਰਾ ਅੱਗੇ ਰੋਸ ਧਰਨਾ ਲਾਇਆ
Publish Date: Wed, 29 Apr 2026 05:38 PM (IST)
Updated Date: Wed, 29 Apr 2026 05:40 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਬਿਜਲੀ ਕੱਟਾਂ ਦੇ ਵਿਰੋਧ ਵਿਚ ਕਮੇਟੀ ਦੇ ਸੱਦੇ ’ਤੇ ਐਕਸੀਅਨ ਦਫਤਰਾਂ ਅੱਗੇ ਰੋਸ ਧਰਨੇ ਲਗਾਏ ਗਏ। ਇਸੇ ਤਹਿਤ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਐਕਸੀਅਨ ਦਫਤਰ ਜ਼ੀਰਾ ਅੱਗੇ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਸੂਰਜ ਭਾਨ ਫ਼ਰੀਦਕੋਟ, ਜ਼ਿਲ੍ਹਾ ਸੱਕਤਰ ਗੁਰਭਾਗ ਸਿੰਘ ਮਰੂੜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਫੇਰੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੇਤਾਂ ਵਿਚ ਬੀਜੀ ਚਰੀ ਅਤੇ ਬਰਸੀਨ ਦੀ ਫਸਲ ਪਾਣੀ ਤੋਂ ਬਿਨ੍ਹਾ ਸੜ ਰਹੀ ਹੈ ਤੇ ਮੌਸਮੀ ਸਬਜ਼ੀਆਂ ਵੀ ਪਾਣੀ ਤੋਂ ਬਿਨ੍ਹਾ ਖਰਾਬ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਕਰੀ ਪੇਸ਼ਾ ਵਿਅਕਤੀਆਂ ਅਤੇ ਵਿਦਿਆਰਥੀਆਂ ਨੂੰ ਬਿਜਲੀ ਕੱਟਾਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਅੰਕੜਿਆਂ ਤੇ ਨਿਗਾ ਮਾਰੀਏ ਤਾਂ 4700 ਮੈਗਾਵਾਟ ਬਿਜਲੀ ਜਰਨੇਟ ਹੋ ਰਹੀ ਹੈ,ਜਦੋਂਕਿ ਪੰਜਾਬ ਦੀ ਲੋੜ ਲਗਭਗ 12000 ਮੈਗਾਵਾਟ ਦੀ ਹੈ। ਉਨ੍ਹਾਂ ਕਿਹਾ ਕਿ ਤਕਰੀਬਨ 7000 ਮੈਗਾਵਾਟ ਬਿਜਲੀ ਘੱਟ ਜਰਨੇਟ ਹੋਣਾ ਪੰਜਾਬ ਦੇ ਬਿਜਲੀ ਸੰਕਟ ਦਾ ਕਾਰਨ ਹੈ। ਆਗੂਆਂ ਨੇ ਕਿਹਾ ਕਿ ਗਰਮੀ ਆਮ ਦੇ ਮੁਕਾਬਲੇ ਜ਼ਿਆਦਾ ਪੈਣ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਦੀ ਘਾਟ ਨੂੰ ਕੇਂਦਰ ਸਰਕਾਰ ਕੇਂਦਰੀ ਪੂਲ ਦੇ ਵਿੱਚੋਂ ਪੂਰਾ ਕਰੇ ਤਾਂ ਜੋ ਪੰਜਾਬ ਵਿਚ ਬਿਜਲੀ ਸੰਕਟ ਹੱਲ ਹੋ ਸਕੇ। ਇਸ ਸਮੇਂ ਨਿੰਦਰ ਕੌਰ ਵਾੜਾ ਚੈਨ ਸਿੰਘ, ਬਲਾਕ ਪ੍ਰਧਾਨ ਚਰਨਜੀਤ ਸਿੰਘ ਬੱਲ, ਬਲਾਕ ਪ੍ਰਧਾਨ ਗੁਲਜ਼ਾਰ ਸਿੰਘ ਗੋਗੋਆਣੀ, ਗੁਰਜੰਟ ਸਿੰਘ ਲਹਿਰਾ, ਸੁਖਦੇਵ ਸਿੰਘ ਤਲਵੰਡੀ, ਕੁਲਵਿੰਦਰ ਸਿੰਘ ਕਾਲਾ, ਸੋਹਣ ਸਿੰਘ ਢੰਡੀਆਂ, ਗੁਰਸੇਵਕ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਲੀਪੁਰ, ਗੁਰਨਾਮ ਸਿੰਘ ਸੋਢੀਵਾਲਾ, ਬੂਟਾ ਸਿੰਘ ਲਹਿਰਾ, ਸਤਨਾਮ ਸਿੰਘ ਬੋਤੀਆਂ ਵਾਲਾ ਆਦਿ ਹਾਜ਼ਰ ਸਨ। ਇਸ ਦੌਰਾਨ ਜ਼ਿਲ੍ਹਾ ਆਗੂ ਸਤਵੀਰ ਕੌਰ ਝਤਰਾ ਨੇ ਸਟੇਜ ਸੱਕਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ।