‘ਬੰਗਾਲ ਤਾਂ ਇਕ ਝਾਕੀ ਹੈ, ਪੰਜਾਬ ਹਾਲੇ ਬਾਕੀ ਹੈ’ ਦੇ ਨਾਰਿਆਂ ਨਾਲ ਗੂੰਜਿਆ ਸ਼ੇਰਾਂ ਵਾਲਾ ਚੌਕ ਜ਼ੀਰਾ
ਜਿੱਤ ਦੀ ਖੁਸ਼ੀ ’ਚ ਭਾਜਪਾਈਆਂ ਨੇ ਜ਼ੀਰਾ ’ਚ ਵੰਡੇ ਲੱਡੂ
Publish Date: Tue, 05 May 2026 04:20 PM (IST)
Updated Date: Tue, 05 May 2026 04:20 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਜਪਾ ਵੱਲੋਂ ਪੱਛਮੀ ਬੰਗਾਲ,ਅਸਾਮ ਅਤੇ ਪੁਡੁਚੇਰੀ ’ਚ ਹੋਈ ਭਾਰੀ ਬਹੁਮਤ ਦੇ ਨਾਲ ਜਿੱਤ ਦੀ ਖੁਸ਼ੀ ਦੇ ਵਿਚ ਜ਼ੀਰਾ ਦੇ ਸ਼ੇਰਾਂ ਵਾਲਾ ਚੌਂਕ ਦੇ ਵਿਚ ਭਾਜਪਾ ਦੇ ਹਲਕਾ ਇੰਚਾਰਜ਼ ਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਵੱਲੋਂ ‘‘ਬੰਗਾਲ ਤਾਂ ਇੱਕ ਝਾਕੀ ਹੈ, ਪੰਜਾਬ ਹਜੇ ਬਾਕੀ ਹੈ’’ ਦੇ ਨਾਅਰੇ ਲਗਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਅਵਤਾਰ ਸਿੰਘ ਜੀਰਾ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਸੋਚ ਅਤੇ ਲੋਕ ਹਿਤੈਸ਼ੀ ਨੀਤੀਆਂ ਦੀ ਜਿੱਤ ਹੈ। ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਜ਼ਬੂਤ ਲੀਡਰਸ਼ਿਪ ਅਤੇ ਸੰਗਠਨਕ ਕਾਬਲੀਅਤ ਸਫਲਤਾ ਦਾ ਵੱਡਾ ਕਾਰਨ ਦੱਸਿਆ। ਮੰਡਲ ਪ੍ਰਧਾਨ ਵਿਸ਼ਾਲ ਸੂਦ ਵਿੱਕੀ, ਬੁੱਧੀਜੀਵੀ ਸੈੱਲ ਜੀਰਾ ਦੇ ਕਨਵੀਨਰ ਐਡਵੋਕੇਟ ਤਰੁਨ ਝੱਟਾ ਅਤੇ ਨੰਬਰਦਾਰ ਰਾਜੀਵ ਸ਼ਰਮਾ ਭੋਲਾ ਨੇ ਕਿਹਾ ਕਿ ਭਾਜਪਾ ਦੀ ਪੰਜ ਰਾਜਾਂ ਚ ਹੋਈ ਜਿੱਤ ਤੋਂ ਸਾਬਤ ਹੁੰਦਾ ਹੈ ਕਿ ਲੋਕ ਕੇਂਦਰ ਦੀਆਂ ਨੀਤੀਆਂ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਭਾਜਪਾ ਅਵਤਾਰ ਸਿੰਘ ਜੀਰਾ, ਜੀਰਾ ਸ਼ਹਿਰੀ ਪ੍ਰਧਾਨ ਵਿਸ਼ਾਲ ਸੂਦ ਵਿੱਕੀ, ਐਡਵੋਕੇਟ ਤਰੁਣ ਝੱਟਾ, ਨੰਬਰਦਾਰ ਰਾਜੀਵ ਸ਼ਰਮਾ ਭੋਲਾ, ਕੈਪਟਨ ਸਵਰਨ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਸੰਦੀਪ ਸਚਦੇਵਾ ਜ਼ਿਲ੍ਹਾ ਉਪ ਪ੍ਰਧਾਨ ਫਿਰੋਜ਼ਪੁਰ, ਮੰਨੂ ਘੁਰਕੀ ਪ੍ਰਧਾਨ ਯੁਵਾ ਮੋਰਚਾ ਜੀਰਾ, ਰਜੀਵ ਕਪੂਰ ਇੰਚਾਰਜ਼ ਮਨ ਕੀ ਬਾਤ ਜ਼ੀਰਾ, ਸਰਕਲ ਦਿਹਾਤੀ ਜੀਰਾ ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ਹੀਦ,ਸਰਕਲ ਪ੍ਰਧਾਨ ਮੱਖੂ ਕਾਰਜ ਸਿੰਘ ਆਹਲਾ, ਸਰਕਲ ਪ੍ਰਧਾਨ ਮਹੀਆਂ ਵਾਲਾ ਕਲਾਂ ਹਰਭਿੰਦਰ ਸਿੰਘ ਭੋਲਾ, ਸਰਕਲ ਪ੍ਰਧਾਨ ਫਤਿਹਗੜ੍ਹ ਸਭਰਾ ਬਲਦੇਵ ਸਿੰਘ ਸਰਹਾਲੀ, ਪਵਨ ਬਾਂਸਲ, ਗੋਪਾਲ ਦਾਸ ਸਿਡਾਨਾ, ਮਨੋਜ ਸਚਦੇਵਾ, ਕੇਵਲ ਕ੍ਰਿਸ਼ਨ, ਪਰਮਜੀਤ ਸਿੰਘ ਰੱਖੜਾ, ਚਮਕੌਰ ਸਿੰਘ ਰੰਧਾਵਾ, ਜਤਿਨ ਸ਼ਰਮਾ, ਗੁਰਦੀਪ ਚੰਦ ਸ਼ਰਮਾ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।