ਜਲਾਲਾਬਾਦ ਵਿਖੇ ਸਥਾਪਨਾ ਦਿਵਸ ’ਤੇ ਕਰਵਾਇਆ ਸਮਾਗਮ
ਜਲਾਲਾਬਾਦ ਵਿਖੇ ਭਾਜਪਾ ਵਰਕਰਾਂ ਨੇ ਪਾਰਟੀ ਦਾ 47ਵਾਂ ਸਥਾਪਨਾ ਦਿਵਸ
Publish Date: Wed, 08 Apr 2026 04:19 PM (IST)
Updated Date: Wed, 08 Apr 2026 04:23 PM (IST)
ਜਲਾਲਾਬਾਦ : ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਜਲਾਲਾਬਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਮੰਡਲ ਪ੍ਰਧਾਨ ਸੰਦੀਪ ਮਲੂਜਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਉਤਸ਼ਾਹ ਦੇਖਣਯੋਗ ਸੀ। ਇਸ ਮੌਕੇ ਪਾਰਟੀ ਦੇ ਵਿਕਾਸ ਸਫ਼ਰ ਅਤੇ ਭਵਿੱਖ ਦੀਆਂ ਤਰਜੀਹਾਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਰਾਜ ਚੌਹਾਨ, ਦਰਸ਼ਨ ਲਾਲ ਵਧਵਾ, ਜਸਵਿੰਦਰ ਵਰਮਾ ਸਮੇਤ ਪਾਰਟੀ ਦੇ ਕਈ ਸੀਨੀਅਰ ਅਹੁਦੇਦਾਰ ਹਾਜ਼ਰ ਸਨ। ਬੁਲਾਰਿਆਂ ਨੇ ਭਾਜਪਾ ਦੇ 1980 ਤੋਂ ਲੈ ਕੇ ਵਰਤਮਾਨ ਤੱਕ ਦੇ ਸਫ਼ਰ ਨੂੰ ਦੇਸ਼ ਦੇ ਇਤਿਹਾਸ ਦਾ ਇੱਕ ਅਹਿਮ ਅਧਿਆਇ ਦੱਸਿਆ। ਉਨ੍ਹਾਂ ਕਿਹਾ ਕਿ ਦੋ ਸੀਟਾਂ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣਨ ਤੱਕ ਦਾ ਰਿਹਾ ਹੈ, ਜਿਸ ਵਿੱਚ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਦਿੱਗਜ ਆਗੂਆਂ ਦਾ ਵਿਜ਼ਨ ਮੁੱਖ ਰਿਹਾ ਹੈ। ਵਰਕਰਾਂ ਨੇ ਪ੍ਰਣ ਲਿਆ ਕਿ ਉਹ ਆਗਾਮੀ ਚੁਣੌਤੀਆਂ ਲਈ ਸੰਗਠਨ ਨੂੰ ਹੋਰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨਗੇ ਅਤੇ ਸਰਕਾਰ ਦੀਆਂ ਜਨ-ਕਲਿਆਣਕਾਰੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ।