ਮਿਊਂਸੀਪਲ ਚੋਣਾਂ ’ਚ ਭਾਜਪਾ ਜ਼ੀਰਾ ਦੇ 17 ਵਾਰਡਾਂ ’ਚ ਲੜੇਗੀ ਚੌਣ
ਮਿਊਂਸੀਪਲ ਚੋਣਾਂ ’ਚ ਭਾਜਪਾ ਜ਼ੀਰਾ ਦੇ 17 ਵਾਰਡਾਂ ਵਿਚ ਲੜੇਗੀ ਚੌਣ
Publish Date: Tue, 12 May 2026 04:22 PM (IST)
Updated Date: Tue, 12 May 2026 04:24 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਮਿਊਂਸੀਪਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਜ਼ੀਰਾ ਵਿਚ ਆਪਣੀਆਂ ਚੋਣੀ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਤੇਜ਼ ਕਰ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਸੁਆਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਮੰਦਿਰ ਵਿਖੇ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ਼ ਭਾਜਪਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਭਾਗ ਲਿਆ। ਇਸ ਮੌਕੇ ਭਾਜਪਾ ਦੇ ਚੋਣ ਇੰਚਾਰਜ਼ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਬਾਠ, ਜ਼ਿਲ੍ਹਾ ਮਹਾਂਮੰਤਰੀ ਸਾਹਿਲ ਕਪੂਰ, ਕੋ-ਕਨਵੀਨਰ ਭਾਜਪਾ ਲੀਗਲ ਸੈਲ ਪੰਜਾਬ ਐਡਵੋਕੇਟ ਅਸ਼ਵਨੀ ਢੀਂਗਰਾ ਅਤੇ ਮੀਤ ਪ੍ਰਧਾਨ ਸੰਦੀਪ ਸਚਦੇਵਾ, ਸਾਬਕਾ ਚੇਅਰਮੈਨ ਮਨਜੀਤ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਜਪਾ ਸ਼ਹਿਰ ਦੇ ਸਰਵਪੱਖੀ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਭਲਾਈ ਦੇ ਮੁੱਦਿਆਂ ਨੂੰ ਕੇਂਦਰ ਵਿਚ ਰੱਖ ਕੇ ਚੋਣ ਮੈਦਾਨ ਵਿਚ ਉਤਰੇਗੀ ਅਤੇ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਭਾਜਪਾ ਜੀਰਾ ਦੇ ਸਾਰੇ 17 ਵਾਰਡਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇਗੀ। ਉਨ੍ਹਾਂ ਚੋਣ ਲੜਨ ਦੇ ਇੱਛੁਕ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਗਜ਼ ਮੰਡਲ ਪ੍ਰਧਾਨ ਜ਼ੀਰਾ ਕੋਲ ਜਮ੍ਹਾ ਕਰਵਾਉਣ, ਜਿਸ ਤੋਂ ਬਾਅਦ ਚੋਣ ਇੰਚਾਰਜ਼ ਵੱਲੋਂ ਨਾਮ ਪੰਜਾਬ ਭਾਜਪਾ ਨੂੰ ਭੇਜੇ ਜਾਣਗੇ, ਤਾਂ ਜੋ ਯੋਗ, ਇਮਾਨਦਾਰ ਅਤੇ ਜਨਸੇਵਾ ਲਈ ਸਮਰਪਿਤ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ। ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਭਾਜਪਾ ਦੇ ਸਮਰਪਿਤ ਵਰਕਰ ਹੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਮਜ਼ਬੂਤੀ ਅਤੇ ਇਕਜੁੱਟਤਾ ਨਾਲ ਜਨਤਾ ਦੇ ਵਿਚਕਾਰ ਜਾਵੇਗੀ। ਮੀਟਿੰਗ ਦੌਰਾਨ ਬੂਥ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ, ਪ੍ਰਭਾਵਸ਼ਾਲੀ ਚੋਣ ਰਣਨੀਤੀ ਤਿਆਰ ਕਰਨ ਅਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੋੜਨ ’ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਵਿਸ਼ਾਲ ਸੂਦ ਵਿੱਕੀ, ਵਿਨੋਦ ਸੂਦ, ਕੈਪਟਨ ਸਵਰਨ ਸਿੰਘ, ਕਿਰਨ ਗੌੜ, ਹਰੀਦਾਸ ਚੌਹਾਨ, ਚਮਕੌਰ ਸਿੰਘ ਰੰਧਾਵਾ, ਜਸਵਿੰਦਰ ਸਿੰਘ ਸ਼ਹੀਦ, ਹੀਰਾ ਪੁੱਗਲ, ਮਨੋਜ ਸਚਦੇਵਾ, ਹਰਪਿੰਦਰ ਸਿੰਘ ਭਿੰਦਾ, ਪਵਨ ਸੇਠੀ, ਪਰਮਜੀਤ ਰੱਖੜਾ, ਪੁਸ਼ਪਿੰਦਰ ਸਿੰਘ ਗਿੱਲ, ਅੰਗਰੇਜ਼ ਸਿੰਘ, ਅਨਿਲ ਕੁਮਾਰ, ਮੰਨੂ ਘੁਰਕੀ, ਪਵਨ ਸੇਠੀ, ਇੰਦਰਜੀਤ ਸਿੰਘ ਆਦਿ ਭਾਜਪਾ ਵਰਕਰ ਹਾਜ਼ਰ ਸਨ।