ਵਿੱਕੀ ਸੂਦ ਦੀ ਐਂਟਰੀ ਨਾਲ ਚੋਣ ਮਾਹੌਲ ਗਰਮ
ਵਾਰਡ ਨੰਬਰ-12 ਵਿਚ ਭਾਜਪਾ ਨੇ ਖੇਡੀ ਵੱਡੀ ਸਿਆਸੀ ਚਾਲ, ਵਿੱਕੀ ਸੂਦ ਦੀ ਐਂਟਰੀ ਨਾਲ ਚੋਣ ਮਾਹੌਲ ਗਰਮ
Publish Date: Wed, 20 May 2026 04:43 PM (IST)
Updated Date: Wed, 20 May 2026 04:46 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜ਼ੀਰਾ ਦਾ ਸਿਆਸੀ ਮਾਹੌਲ ਦਿਨੋਂ-ਦਿਨ ਤਪਦਾ ਜਾ ਰਿਹਾ ਹੈ। ਇਸ ਦਰਮਿਆਨ ਵਾਰਡ ਨੰਬਰ-12 ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਟਕਸਾਲੀ ਆਗੂ ਵਿੱਕੀ ਸੂਦ ਨੂੰ ਚੋਣ ਮੈਦਾਨ ਵਿਚ ਉਤਾਰਿਆਂ ਜਾਣ ਨਾਲ ਭਾਜਪਾ ਵਰਕਰਾਂ ਵਿਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਹਲਕਾ ਇੰਚਾਰਜ਼ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਵਿੱਕੀ ਸੂਦ ਨੇ ਕਿਹਾ ਕਿ ਉਹ ਕਰੀਬ ਤਿੰਨ ਦਹਾਕਿਆਂ ਤੋਂ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣਗੇ। ਸੂਦ ਨੇ ਦਾਅਵਾ ਕੀਤਾ ਕਿ ਵਾਰਡ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਅਤੇ ਸਨਮਾਨ ਮਿਲ ਰਿਹਾ ਹੈ,ਜਿਸ ਕਾਰਨ ਭਾਜਪਾ ਇਸ ਵਾਰ ਵਾਰਡ ਨੰਬਰ-12 ਵਿੱਚ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਵਿਕਾਸ, ਇਮਾਨਦਾਰੀ ਅਤੇ ਨਵੀਂ ਸੋਚ ਦੇ ਹੱਕ ਵਿੱਚ ਫੈਸਲਾ ਕਰਨਗੇ।ਉਨ੍ਹਾਂ ਪ੍ਰਸ਼ਾਸਨ ਤੋਂ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਵੀ ਮੰਗ ਕੀਤੀ। ਸਿਆਸੀ ਮਾਹਿਰਾਂ ਦੇ ਅਨੁਸਾਰ ਵਿੱਕੀ ਸੂਦ ਦੇ ਮੈਦਾਨ ਵਿੱਚ ਉਤਰਣ ਨਾਲ ਵਾਰਡ ਨੰਬਰ-12 ਦੀ ਚੋਣ ਹੁਣ ਕਾਫ਼ੀ ਦਿਲਚਸਪ ਅਤੇ ਮੁਕਾਬਲੇਦਾਰ ਬਣ ਗਈ ਹੈ।