ਭਾਜਪਾ ਵੱਲੋਂ ਮਿਊਂਸੀਪਲ ਤੇ ਨਗਰ ਪੰਚਾਇਤ ਚੋਣਾਂ ਲਈ ਇੰਚਾਰਜ ਨਿਯੁਕਤ
ਭਾਜਪਾ ਵੱਲੋਂ ਮਿਊਂਸੀਪਲ ਅਤੇ ਨਗਰ ਪੰਚਾਇਤ ਚੋਣਾਂ ਲਈ ਇੰਚਾਰਜ਼ ਨਿਯੁਕਤ
Publish Date: Thu, 30 Apr 2026 04:14 PM (IST)
Updated Date: Thu, 30 Apr 2026 04:17 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਪੰਜਾਬ ਭਾਜਪਾ ਵੱਲੋਂ ਨਜ਼ਦੀਕ ਆ ਰਹੀਆਂ ਮਿਊਂਸੀਪਲ ਅਤੇ ਨਗਰ ਪੰਚਾਇਤ ਚੋਣਾਂ ਲਈ ਤਿਆਰੀ ਸ਼ੁਰੂ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਵਿਚ ਚੋਣ ਇੰਚਾਰਜ਼ਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੋਬੀ ਬਾਠ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ, ਹੀਰਾ ਪੁੱਗਲ, ਸਾਗਰ ਨਰੂਲਾ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਵੇਤ ਮਲਿਕ ਸਾਬਕਾ ਪ੍ਰਧਾਨ ਪੰਜਾਬ, ਡੀਪੀ ਚੰਦਨ, ਸੁਸ਼ੀਲ ਗੁਪਤਾ ਅਤੇ ਦਰਬਾਰਾ ਸਿੰਘ, ਜ਼ੀਰਾ ਲਈ ਸਾਹਿਲ ਕਪੂਰ, ਅਸ਼ਵਨੀ ਢੀਂਗੜਾ ਐਡਵੋਕੇਟ, ਜਗਰਾਜ ਸਿੰਘ ਅਤੇ ਸੰਦੀਪ ਸਚਦੇਵਾ ਗੁਰੂਹਰਸਾਏ ਲਈ ਸੁਸ਼ੀਲ ਦੇਵਗਨ, ਕ੍ਰਿਸ਼ਨ ਨਰੂਲਾ, ਵਿੱਕੀ ਮਾਹਮੂਜੋਈਆਂ, ਨਿਸ਼ੂ, ਤਲਵੰਡੀ ਭਾਈ ਲਈ ਰਾਜੀਵ ਢੀਂਗੜਾ, ਸੁਰਜੀਤ ਸਿੰਘ ਸਦਰਦੀਨ, ਤਰਸੇਮ ਸ਼ਰਮਾ ਮੁੱਦਕੀ, ਅਸ਼ੋਕ ਸਰੀਨ ਹਿੱਕੀ, ਰਾਜਨਬੀਰ ਸਿੰਘ ਢਿੱਲੋਂ, ਜੌਹਰੀ ਕਾਟਵ ਨੂੰ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਨਾਲ-ਨਾਲ ਹਲਕਾ ਇੰਚਾਰਜ ਸਾਰੇ ਪ੍ਰਦੇਸ਼, ਜ਼ਿਲ੍ਹੇ ਮੰਡਲਾਂ, ਮੋਰਚਿਆ ਸੈੱਲਾਂ ਦੇ ਅਧਿਕਾਰੀ ਅਤੇ ਸੀਨੀਅਰ ਮੈਂਬਰ ਇਨ੍ਹਾਂ ਦਾ ਸਹਿਯੋਗ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਾਸੀਆਂ ਨੇ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਹੈ, ਹੁਣ ਲੋਕ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਉਣ ਵਾਲਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੱਡੇ ਬਹੁਮਤ ਨਾਲ ਜਿਤਾਉਣਗੇ।