ਨਗਰ ਕੌਂਸਲ ਚੋਣਾਂ ਤੇ ਸਮਾਜਿਕ ਏਕਤਾ ’ਤੇ ਚਰਚਾ
ਅਰੋੜ ਵੰਸ਼ ਮਹਾ ਸਭਾ ਦੀ ਮੀਟਿੰਗ ਵਿਚ ਵੱਡੇ ਫੈਸਲੇ, ਨਗਰ ਕੌਂਸਲ ਚੋਣਾਂ ਤੇ ਸਮਾਜਿਕ ਏਕਤਾ ’ਤੇ ਚਰਚਾ
Publish Date: Fri, 01 May 2026 04:30 PM (IST)
Updated Date: Fri, 01 May 2026 04:32 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਪੰਜਾਬ ਦੀ ਸਿਰਮੌਰ ਸਮਾਜਿਕ ਸੰਸਥਾ ਅਰੋੜ ਵੰਸ਼ ਮਹਾ ਸਭਾ ਰਜਿ. ਦੀ ਹੰਗਾਮੀ ਮੀਟਿੰਗ ਅੱਜ ਮਿਲਨ ਹੋਟਲ ਜ਼ੀਰਾ ਵਿਖੇ ਪ੍ਰਧਾਨ ਹਾਕਮ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੰਸਥਾ ਦੇ ਭਵਿੱਖੀ ਪ੍ਰੋਗਰਾਮਾਂ, ਨਗਰ ਕੌਂਸਲ ਚੋਣਾਂ ਅਤੇ ਸਮਾਜਿਕ ਏਕਤਾ ਸਬੰਧੀ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੌਮੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਅਰੋੜ ਵੰਸ਼ ਮਹਾ ਸਭਾ ਪੰਜਾਬ ਦੀ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸੰਸਥਾ ਹੈ, ਜਿਸਦੀ ਸਮਾਜਿਕ ਅਤੇ ਰਾਜਨੀਤਿਕ ਪੱਧਰ ’ਤੇ ਵੱਡੀ ਪਛਾਣ ਹੈ। ਮੀਟਿੰਗ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ 30 ਮਈ ਨੂੰ ਅਰੋੜਾ ਬਰਾਦਰੀ ਦੇ ਜਠੇਰੇ ਮਹਾਰਾਜਾ ਅਰੂਟ ਜੀ ਦਾ ਜਨਮ ਦਿਵਸ ਜ਼ੀਰਾ ਸ਼ਹਿਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ੀਰਾ ਇਕਾਈ ਲਈ ਜਲਦ 11 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਵੀ ਲਿਆ ਗਿਆ। ਇਸ ਮੌਕੇ ਚੈਨ ਨਾਲ ਗਾਭਾ ਚੇਅਰਮੈਨ, ਮਨਪ੍ਰੀਤ ਸਿੰਘ ਰਾਜੂ, ਸੁਖਦੇਵ ਸਿੰਘ ਬੱਬਰ, ਭੂਸ਼ਨ ਕੁਮਾਰ ਜਨੇਜਾ, ਚਾਂਦ ਅਰੋੜਾ, ਜਗਦੀਸ਼ ਛਾਬੜਾ, ਤਰਸੇਮ ਲਾਲ ਜਨੇਜਾ, ਅਮਨਦੀਪ ਸਿੰਘ ਛਾਬੜਾ, ਸੁਭਾਸ਼ ਚੰਦਰ ਚੁੱਘ, ਅਸ਼ੋਕ ਹੰਸ, ਪ੍ਰਭਜੋਤ ਸਿੰਘ ਅਰੋੜਾ ਛਾਬੜਾ, ਹਰਪ੍ਰੀਤ ਸਿੰਘ ਬਬਲੂ ਅਰੋੜਾ, ਮਨਪ੍ਰੀਤ ਸਿੰਘ ਟਿੱਕਾ, ਕੁਲਦੀਪ ਸਿੰਘ ਵਿੱਕੀ, ਦਰਸ਼ਨ ਸਿੰਘ ਮੈਗਲਾਨੀ, ਸੁਖਵਿੰਦਰ ਸਿੰਘ ਛਾਬੜਾ, ਸੋਨੂੰ ਗੁਜਰਾਲ, ਅਮਨ ਗਰੋਵਰ, ਚਰਨਜੀਤ ਸਿੰਘ ਸੋਨੂੰ, ਰੰਜੂ ਅਰੋੜਾ ਅਤੇ ਵਿੱਕੀ ਨਾਰੰਗ ਸਮੇਤ ਹੋਰ ਆਗੂ ਹਾਜ਼ਰ ਸਨ।