Big Breaking : ਅਬੋਹਰ 'ਚ ਵੱਡਾ ਪੁਲਿਸ ਮੁਕਾਬਲਾ, ਦੋ ਗੈਂਗਸਟਰਾਂ ਦੀ ਮੌਤ ਦੀ ਖ਼ਬਰ
ਵੀਅਰ ਵੈਲ ਸੰਚਾਲਕ ਸੰਜੇ -ਵਰਮਾ ਦੇ ਕਤਲ ਕਾਂਡ ਮਾਮਲੇ ਵਿਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਇਸ ਮਾਮਲੇ ਵਿਚ ਸਥਾਨਕ ਪੰਜਪੀਰ ਨੇੜੇ ਪੁਲਿਸ ਮੁਕਾਬਲੇ 'ਚ ਦੋ ਗੈਂਗਸਟਰਾਂ ਦੀ ਮੌਤ ਤੇ ਦੋ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
Publish Date: Tue, 08 Jul 2025 05:21 PM (IST)
Updated Date: Tue, 08 Jul 2025 05:26 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ,ਫਾਜ਼ਿਲਕਾ : ਵੀਅਰ ਵੈਲ ਸੰਚਾਲਕ ਸੰਜੇ -ਵਰਮਾ ਦੇ ਕਤਲ ਕਾਂਡ ਮਾਮਲੇ ਵਿਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਇਸ ਮਾਮਲੇ ਵਿਚ ਸਥਾਨਕ ਪੰਜਪੀਰ ਨੇੜੇ ਪੁਲਿਸ ਮੁਕਾਬਲੇ 'ਚ ਦੋ ਗੈਂਗਸਟਰਾਂ ਦੀ ਮੌਤ ਤੇ ਦੋ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਹਾਲਾਂਕਿ ਇਸ ਬਾਰੇ ਅਧਿਕਾਰਿਕ ਬਿਆਨ ਅਜੇ ਕੋਈ ਜਾਰੀ ਨਹੀਂ ਹੋਇਆ ਹੈ। ਅਬੋਹਰ ਦੇ ਪੰਜਪੀਰ ਟਿੱਬਾ, ਰੇਲਵੇ ਫਾਟਕ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਵਿਚ ਮੁਕਾਬਲੇ ਦੌਰਾਨ 2 ਲੋਕਾਂ ਦੇ ਮਾਰੇ ਜਾਨ ਦੀ ਸੂਚਨਾ ਆ ਰਹੀ ਹੈ। ਮੁਕਾਬਲੇ ਵਿਚ ਇਕ ਪੁਲਿਸ ਕਰਮਚਾਰੀ ਵੀ ਘਾਇਲ ਹੋਇਆ ਹੈ। ਮਾਮਲਾ ਸੰਜੇ ਵਰਮਾ ਹੱਤਿਆ ਕਾਂਡ ਨਾਲ ਜੁੜਿਆ ਹੋਣ ਦੀ ਸੰਭਾਵਨਾ। ਭਾਰੀ ਪੁਲਸ ਫੋਰਸ ਮੌਜੂਦ। ਇਹ ਵੀ ਪਤਾ ਲੱਗਿਆ ਹੈ ਕਿ ਇਸ ਐਨਕਾਉਂਟਰ ਵਿਚ 1 ਪੁਲਿਸ ਮੁਲਾਜਮ ਵੀ ਜਖਮੀ ਹੋਇਆ ਹੈ।