ਬੀਕੇਯੂ ਕ੍ਰਾਂਤੀਕਾਰੀ ਵੱਲੋਂ ਕੋ-ਆਪਰੇਟਿਵ ਬੈਂਕ ਜ਼ੀਰਾ ਅੱਗੇ ਰੋਸ ਧਰਨ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕੋ-ਆਪਰੇਟਿਵ ਬੈਂਕ ਜ਼ੀਰਾ ਅੱਗੇ ਰੋਸ ਧਰਨਾ ਲਗਾਇਆ ਗਿਆ
Publish Date: Tue, 12 May 2026 05:04 PM (IST)
Updated Date: Tue, 12 May 2026 05:06 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਕੋਆਪਰੇਟਿਵ ਬੈਂਕ ਜ਼ੀਰਾ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਵੀ ਧਰਨੇ ਦੀ ਹਮਾਇਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਗੁਰਭਾਗ ਸਿੰਘ ਮਰੂੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੁਸਾਇਟੀਆਂ ਵਿਚ ਕਿਸਾਨਾਂ ਦੇ ਹੱਥ ਕਰਜ਼ਾ 23 ਹਜ਼ਾਰ ਤੋਂ ਵਧਾਕੇ 39 ਹਜ਼ਾਰ ਕੀਤਾ ਗਿਆ ਪਰ ਬੈਂਕ ਅਧਿਕਾਰੀਆਂ ਨੇ ਇਸ ਫੈਸਲੇ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਵਿਰੋਧ ਵਿੱਚ ਜੱਥੇਬੰਦੀ ਵੱਲੋਂ ਧਰਨਾ ਦਿੱਤਾ ਗਿਆ। ਮੰਗਾਂ ਬਾਰੇ ਦੱਸਦੇ ਹੋਏ ਆਗੂਆਂ ਨੇ ਕਿਹਾ ਕਿ ਸਭ ਤੋਂ ਪਹਿਲੀ ਮੰਗ ਕਿ ਹੱਦ ਕਰਜੇ ਵਧਾਉਣ ਦਾ ਫੈਸਲਾ ਲਾਗੂ ਕੀਤਾ ਜਾਵੇ ਤੇ ਲੈਣ ਦੇਣ ਸ਼ੁਰੂ ਕੀਤਾ ਜਾਵੇ।ਨਵੇਂ ਖਾਤੇ ਖੋਲ੍ਹੇ ਜਾਣ, ਯੂਰੀਆ ਤੇ ਡਾਈ ਖਾਦ ਨਾਲ ਫਾਲਤੂ ਸਮਾਨ ਦੇਣਾ ਬੰਦ ਕੀਤਾ ਜਾਵੇ,ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇ, ਜਾਮਨੀ ਦੇਣ ਵਾਲੇ ਕਿਸਾਨਾਂ ਦੇ ਖਾਤੇ ਸੀਲ ਕਰਨੇ ਬੰਦ ਕੀਤੇ ਜਾਣ। ਮਜ਼ਦੂਰ ਆਗੂ ਗਿਆਨ ਸਿੰਘ ਸ਼ਾਹਵਾਲਾ ਨੇ ਕਿਹਾ ਕਿ ਬੇਜ਼ਮੀਨੇ ਮਜ਼ਦੂਰਾਂ ਨੂੰ ਬਿਨ੍ਹਾ ਸ਼ਰਤ ਮੈਂਬਰਸ਼ਿਪ ਦਿੱਤੀ ਜਾਵੇ।ਅੰਤ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੇ ਕੋਆਪਰੇਟਿਵ ਸੁਸਾਇਟੀ ਦੇ ਮਨੇਜਰ ਨੂੰ ਮੰਗ ਪੱਤਰ ਦੇ ਕੇ ਧਰਨੇ ਦੀ ਸਮਾਪਤੀ ਕੀਤੀ।ਅੱਜ ਦੇ ਧਰਨੇ ਵਿਚ ਸਟੇਜ ਸੈਕਟਰੀ ਦੀ ਜਿੰਮੇਵਾਰੀ ਸਤਵੀਰ ਕੌਰ ਨੇ ਨਿਭਾਈ। ਇਸ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਸੂਬਾ ਆਗੂ ਗਿਆਨ ਸਿੰਘ ਸ਼ਾਹਵਾਲਾ, ਰੇਸ਼ਮ ਸਿੰਘ ਰਟੌਲ ਰੋਹੀ ਕੋਆਪ੍ਰੇਟਿਵ ਸੁਸਾਇਟੀ ਜ਼ੀਰਾ ਯੁਨੀਅਨ ਪੰਜਾਬ, ਗੁਰਬਖਸ ਸਿੰਘ ਸਟੇਟ ਡੇਲੀਗੇਟ ,ਦੇਵਿੰਦਰ ਸਿੰਘ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਜ਼ਿਲ੍ਹਾ ਸੱਕਤਰ ਗੁਰਭਾਗ ਸਿੰਘ ਮਰੂੜ, ਜ਼ਿਲ੍ਹਾ ਖਜ਼ਾਨਚੀ ਲਖਬੀਰ ਸਿੰਘ ਫੌਜ਼ੀ ਲਹਿਰਾ, ਦਵਿੰਦਰ ਕੌਰ, ਨਿੰਦਰ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ ਮੁੱਦਕੀ, ਅਮਨਦੀਪ ਸਿੰਘ ਕੱਚਰਭੰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮਹਿਤਾਬ ਸਿੰਘ ਸੰਧੂ, ਬੂਟਾ ਸਿੰਘ ਲਹਿਰਾ, ਗੁਰਨਾਮ ਸਿੰਘ ਸੋਢੀਵਾਲਾ, ਸੁਖਦੇਵ ਸਿੰਘ ਤਲਵੰਡੀ, ਕਰਨੈਲ ਸਿੰਘ ਸਾਧੂ ਵਾਲਾ, ਸੰਜੀਵ ਸਿੰਘ ਆਦਿ ਹਾਜ਼ਰ ਸਨ ।