ਰੇਲਵੇ ਸਟੇਸ਼ਨ ‘ਤੇ ਠੰਢੇ ਪਾਣੀ ਦੀ ਸੇਵਾ ਸ਼ੁਰੂ
ਭਾਰਤ ਵਿਕਾਸ ਪ੍ਰੀਸ਼ਦ ਨੇ ਰੇਲਵੇ ਸਟੇਸ਼ਨ ‘ਤੇ ਠੰਡੇ ਪਾਣੀ ਦੀ ਸੇਵਾ ਸ਼ੁਰੂ ਕੀਤੀ
Publish Date: Mon, 18 May 2026 03:56 PM (IST)
Updated Date: Mon, 18 May 2026 03:57 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਭਾਰਤ ਵਿਕਾਸ ਪ੍ਰੀਸ਼ਦ ਫਾਜ਼ਿਲਕਾ ਸ਼ਾਖਾ ਵੱਲੋਂ ਸਥਾਨਕ ਰੇਲਵੇ ਸਟੇਸ਼ਨ ‘ਤੇ ਰੇਲ ਯਾਤਰੀਆਂ ਲਈ ਠੰਡੇ ਅਤੇ ਮਿੱਠੇ ਪਾਣੀ ਦੀ ਸੇਵਾ ਮੁੜ ਸ਼ੁਰੂ ਕੀਤੀ ਗਈ। ਪ੍ਰੋਜੈਕਟ ਇੰਚਾਰਜ ਸਤਪਾਲ ਕ੍ਰਿਸ਼ਨ ਮੋਹਲਾ ਅਤੇ ਉਪ ਪ੍ਰਧਾਨ ਰਾਜ ਕੁਮਾਰ ਗਰਗ ਨੇ ਦੱਸਿਆ ਕਿ ਇਹ ਸੇਵਾ ਅੱਜ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਨਿਰੰਤਰ ਚੱਲੇਗੀ। ਪ੍ਰਧਾਨ ਅਜੈ ਗੁਪਤਾ ਅਤੇ ਸਕੱਤਰ ਅਸੀਮ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੇਵਾ ਦੇ ਪਹਿਲੇ ਦਿਨ ਸ਼੍ਰੀ ਅਸ਼ੋਕ ਛਾਬੜਾ ਵੱਲੋਂ ਆਪਣੇ ਪੁੱਤਰ ਦੇ ਜਨਮਦਿਨ ਮੌਕੇ ਯਾਤਰੀਆਂ ਨੂੰ ਠੰਡਾ ਅਤੇ ਮਿੱਠਾ ਪਾਣੀ ਵਰਤਾਇਆ ਗਿਆ। ਪ੍ਰਵੀਨ ਸ਼ਰਮਾ ਅਤੇ ਡਾ. ਕੁਨਾਲ ਕੀਰਤੀ ਮਲਿਕ ਨੇ ਕਿਹਾ ਕਿ ਪ੍ਰੀਸ਼ਦ ਵੱਲੋਂ ਪਿਛਲੇ ਕਰੀਬ 20 ਸਾਲਾਂ ਤੋਂ ਚਲਾਈ ਜਾ ਰਹੀ ਇਹ ਸੇਵਾ ਬਹੁਤ ਹੀ ਸ਼ਲਾਘਾਯੋਗ ਹੈ। ਖਜ਼ਾਨਚੀ ਰਾਘਵ ਸਚਦੇਵਾ ਅਤੇ ਰਾਜਾਰਾਮ ਸਚਦੇਵਾ ਨੇ ਕਿਹਾ ਕਿ ਪ੍ਰੀਸ਼ਦ ਪਰਿਵਾਰ ਦੇ ਮੈਂਬਰ ਹਰ ਸਾਲ ਬਿਨਾਂ ਕਿਸੇ ਝਿਜਕ ਦੇ ਇਹ ਸੇਵਾ ਨਿਭਾਉਂਦੇ ਹਨ।ਅਜੈ ਗੁਪਤਾ ਨੇ ਸਟੇਸ਼ਨ ਮਾਸਟਰ ਅਤੇ ਰੇਲਵੇ ਪ੍ਰਸ਼ਾਸਨ ਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਤੇਜ਼ ਗਰਮੀ ਦੇ ਬਾਵਜੂਦ ਯਾਤਰੀਆਂ ਨੇ ਪ੍ਰੀਸ਼ਦ ਮੈਂਬਰਾਂ ਦੀ ਇਸ ਮਨੁੱਖਤਾ ਭਰੀ ਸੇਵਾ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।ਇਸ ਮੌਕੇ ਰਾਜਨ ਸਿੰਗਲਾ, ਕੇਵਲ ਕ੍ਰਿਸ਼ਨ ਡੋਡਾ, ਸੰਦੀਪ ਕਟਾਰੀਆ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।