ਡਿੱਗੇ ਮਿਲੇ 7 ਹਜ਼ਾਰ ਰੁਪਏ ਤੇ ਮੋਬਾਈਲ ਕੀਤਾ ਵਾਰਸਾਂ ਹਵਾਲੇ
ਡਿੱਗੇ ਮਿਲੇ 7 ਹਜ਼ਾਰ ਰੁਪਏ ਅਤੇ ਮੋਬਾਇਲ ਵਾਲਾ ਬੈਗ ਕੀਤਾ ਵਾਰਸਾਂ ਹਵਾਲੇ
Publish Date: Mon, 11 May 2026 03:49 PM (IST)
Updated Date: Mon, 11 May 2026 03:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਰਾਹਗੀਰ ਦਾ ਡਿੱਗਿਆ ਹੋਇਆ ਬੈਗ ਵਾਪਸ ਕਰਕੇ ਜਤਿੰਦਰ ਸਿੰਘ ਵਾਹੀ ਅਤੇ ਲਖਵਿੰਦਰ ਸਿੰਘ ਵਾਹੀ ਨੇ ਇਮਾਨਦਾਰੀ ਜਿੰਦਾ ਹੋਣ ਦੀ ਮਿਸਾਲ ਕਾਇਮ ਕੀਤੀ। ਬਲਾਕ ਮਖੂ ਦੇ ਪਿੰਡ ਸ਼ੀਹਾਂਪਾੜੀ ਦੇ ਮਨਦੀਪ ਕੌਰ ਪਤਨੀ ਮਨਜੀਤ ਦਾ ਬੈਗ ਮੋਟਰਸਾਈਕਲ ’ਤੇ ਪਿੰਡ ਜਾਂਦੇ ਸਮੇਂ ਰਸਤੇ ਵਿੱਚ ਡਿੱਗ ਗਿਆ। ਇਸ ਬੈਗ ਵਿਚ ਕੱਪੜੇ, ਮੋਬਾਇਲ ਅਤੇ 7 ਹਜ਼ਾਰ ਰੁਪਏ ਨਗਦ ਸਨ। ਇਹ ਬੈਗ ਜਤਿੰਦਰ ਸਿੰਘ ਵਾਹੀ ਨੂੰ ਮਿਲਿਆ ਤਾਂ ਉਸ ਨੇ ਇਸ ਬੈਗ ਬਾਰੇ ਆਪਣੇ ਭਰਾ ਲਖਵਿੰਦਰ ਸਿੰਘ ਵਾਹੀ ਨਾਲ ਗੱਲ ਕੀਤੀ। ਜਦ ਬੈਗ ਖੋਲ ਕੇ ਦੇਖਿਆ ਤਾਂ ਉਸ ਵਿਚ ਪਰਚੀ ਮਿਲੀ। ਉਸ ਪਰਚੀ ਰਾਹੀਂ ਬੈਗ ਦੇ ਅਸਲ ਮਾਲਕਾਂ ਦੀ ਭਾਲ ਕਰਕੇ ਅਤੇ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਬੈਗ, ਉਸ ਵਿਚ ਮੋਬਾਇਲ ਤੇ 7 ਹਜ਼ਾਰ ਰੁਪਏ ਨਗਦ ਵਾਰਸਾਂ ਦੇ ਹਵਾਲੇ ਕੀਤਾ ਗਿਆ। ਡਿੱਗਿਆ ਹੋਇਆ ਬੈਗ, ਮੋਬਾਇਲ ਅਤੇ ਨਗਦ ਰੁਪਏ ਮਿਲਣ ’ਤੇ ਮਨਦੀਪ ਕੌਰ ਪਤਨੀ ਮਨਜੀਤ ਸਿੰਘ ਨੇ ਜਤਿੰਦਰ ਸਿੰਘ ਵਾਹੀ ਅਤੇ ਲਖਵਿੰਦਰ ਸਿੰਘ ਵਾਹੀ ਦਾ ਧੰਨਵਾਦ ਕੀਤਾ।