ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ ਕੱਢਿਆ ਚੇਤਨਾ ਮਾਰਚ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਚੇਤਨਾ ਮਾਰਚ ਕੱਢਿਆ
Publish Date: Wed, 15 Apr 2026 06:16 PM (IST)
Updated Date: Wed, 15 Apr 2026 06:18 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਮੌਕੇ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ ਜਿੱਸ ਵਿੱਚ ਬਾਦਲ ਕਲੋਨੀ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ ਵਿੱਚ ਭਾਗ ਲਿਆ ਅਤੇ ਇਸ ਵਿਸ਼ਾਲ ਚੇਤਨਾ ਮਾਰਚ ਵਿੱਚ ਭਾਰੀ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਪਟਾਕਿਆਂ ਅਤੇ ਆਤਿਸ਼ਬਾਜ਼ੀ ਨਾਲ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾਇਆ ਗਿਆ। ਇਸ ਤੋਂ ਬਾਅਦ ਰਾਤ ਸਮੇਂ ਨੌਜਵਾਨਾਂ ਵੱਲੋਂ ਢੋਲ-ਧਮਾਕਿਆਂ ਨਾਲ ਕਲੋਨੀ ਦੇ ਘਰ-ਘਰ ਜਾ ਕੇ ਮੋਮਬਤੀਆਂ ਜਗਾਈਆਂ ਗਈਆਂ, ਜਿਸ ਨਾਲ ਪੂਰੀ ਕਲੋਨੀ ਵਿੱਚ ਜਾਗਰੂਕਤਾ ਅਤੇ ਇਕਤਾ ਦਾ ਸੁਨੇਹਾ ਫੈਲਾਇਆ ਗਿਆ।ਇਸ ਮੌਕੇ ਆਦਿਤਿਆ ਫਾਜ਼ਿਲਕਾ, ਬੰਟੀ ਕਾਗੜਾ, ਪਾਰਸ ਜਾਦੂਸੰਕਟ,ਵਿਕਾਸ ਸ਼ੇਰਗਿੱਲ ਅਤੇ ਦੀਪਕ ਚਾਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਹਰ ਘਰ ਅਤੇ ਹਰ ਨੌਜਵਾਨ ਤੱਕ ਪਹੁੰਚਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਵਿਧਾਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਨੀਤੀਆਂ ਰਾਹੀਂ ਹਰ ਵਰਗ ਦਾ ਪ੍ਰਾਈਵੇਟੀਜੇਸ਼ਨ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਰਾਹੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਹੋਰ ਸ਼ਹੀਦਾਂ ਦੇ ਇਤਿਹਾਸ ਨੂੰ ਸਿਲੇਬਸ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਰ ਐੱਸ ਐੱਸ ਦੀ ਵਿਚਾਰਧਾਰਾ ਨੂੰ ਥੋਪਿਆ ਜਾ ਰਿਹਾ ਹੈ। ਜਿਸਦੇ ਖਿਲਾਫ਼ ਹਰ ਇੱਕ ਨੌਜਵਾਨ ਨੂੰ ਬਾਬਾ ਸਾਹਿਬ ਦੇ ਦਿਖਾਏ ਗਏ ਸੰਘਰਸ਼ਾਂ ਦੇ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ ਆਗੂਆਂ ਨੇ ਕਿਹਾ ਕਿ ਇਸ ਸਮੇਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਉਲਿਕਣੇ ਬਹੁਤ ਜਰੂਰੀ ਹਨ ਤਾਂ ਜੌ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕਿੱਤਾ ਜਾ ਸਕੇ। ਇਸ ਮੌਕੇ ਰਾਜੇਸ਼ ਬਾਗੜੀ, ਗੋਬਿੰਦ ਘਟਾਇਰਾ, ਵਿਨੋਦ ਲੋਹਾਰਾ, ਭੋਲੂ ਚਾਵਰੀਆਂ, ਰਾਜ ਕੁਮਾਰ ਜਾਦੂਸੰਕਟ, ਰਾਮ ਕਿਸ਼ੋਰ, ਚੌਧਰੀ ਰਾਜ ਕੁਮਾਰ ਰੋਂਜੀਆਂ, ਸ਼ੁਸ਼ੀਲ ਉਜਿਨਵਾਲ, ਭਾਰਤ ਚਾਇਲ, ਭਾਰਤ ਪੰਵਾਰ, ਕਾਰਤਿਕ ਘਟਾਇਰਾ, ਵਾਸੁ ਲੋਹਾਰਾ, ਕਾਲੂ, ਨਿਤਿਨ, ਰੋਹਨ ਤੇ ਹੋਰ ਵੀ ਸ਼ਾਮਿਲ ਸਨ।