ਵਿਸ਼ਵ ਟੀਬੀ ਦਿਵਸ ਤਹਿਤ ਲਗਾਏ ਜਾਗਰੂਕਤਾ ਕੈਂਪ
ਵਿਸ਼ਵ ਟੀਬੀ ਦਿਵਸ ਤਹਿਤ ਲਗਾਏ ਗਏ ਜਾਗਰੂਕਤਾ ਕੈਂਪ
Publish Date: Wed, 25 Mar 2026 05:09 PM (IST)
Updated Date: Wed, 25 Mar 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀਐਚਸੀ ਕੱਸੋਆਣਾ ਦੀ ਅਗਵਾਈ ਹੇਠ ਦੇਸ਼ ਨੂੰ ਟੀਬੀ ਮੁਕਤ ਬਣਾਉਣ ਅਤੇ ਤੰਦਰੁਸਤ ਪੰਜਾਬੀਆਂ ਦੀ ਕਾਮਨਾ ਕਰਦਿਆਂ ਪੰਜਾਬ ਨੂੰ ਟੀਬੀ ਮੁਕਤ ਬਣਾਉਣ ਦੇ ਮਨੋਰਥ ਨਾਲ ਅੱਜ ਪੀਐੱਚਸੀ ਕੱਸੋਆਣਾ ਦੇ ਸਿਹਤ ਕੇਂਦਰ ਲਹਿਰਾ ਰੋਹੀ ਵਿਖ਼ੇ ਵਿਸ਼ਵ ਟੀਬੀਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਕਰਨਬੀਰ ਸਿੰਘ ਨੇ ਕਿਹਾ ਕਿ ਕਈ ਵਾਰ ਟੀਬੀ ਦਾ ਮਰੀਜ਼ ਬੀਮਾਰੀ ਨਾਲ ਪੀੜ੍ਹਤ ਹੁੰਦਾ ਹੈ, ਜਿਸ ਦੇ ਚੱਲਦਿਆਂ ਥੋੜ੍ਹੀਆਂ ਬਹੁਤ ਕਮਜ਼ੋਰੀਆਂ ਮਹਿਸੂਸ ਹੋਣ ਦੀ ਸੂਰਤ ਵਿਚ ਪੂਰਾ ਚੈੱਕਅੱਪ ਕਰਵਾਉਣਾ ਹੀ ਅਤਿ ਜ਼ਰੂਰੀ ਹੈ। ਇਹ ਬਿਮਾਰੀ ਲਾਗ ਦੀ ਬਿਮਾਰੀ ਹੈ ਜੋ ਇਕ ਇਨਸਾਨ ਤੋਂ ਦੂਜੇ ਨੂੰ ਫੈਲਦੀ ਹੈ। ਟੀਬੀ ਹੋਣ ਦੀ ਸੂਰਤ ’ਚ ਮਨੁੱਖ ਦੀ ਛਾਤੀ ’ਚ ਥੋੜ੍ਹਾ-ਥੋੜ੍ਹਾ ਦਰਦ ਰਹਿਣ ਜਾਂ ਖਾਂਸੀ ਦੌਰਾਨ ਬਲਗਮ ਆਉਣ ’ਤੇ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹੋਰਨਾਂ ਬੀਮਾਰੀਆਂ ਵਾਂਗ ਟੀਬੀ ਰੋਗ ਦਾ ਵੀ ਇਲਾਜ ਸਿਹਤ ਕੇਂਦਰਾਂ ’ਚ ਮੁਫਤ ਹੈ, ਜਿਸ ਹ ਨਾਲ 6 ਮਹੀਨੇ ਵਿਚ ਬੀਮਾਰੀ ਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਹੈ। ਟੀਬੀ ਦੇ ਲੱਛਣਾਂ ਤੋਂ ਜਾਣੂ ਕਰਵਾਉਂਦਿਆਂ ਵਿਕਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਜੇ ਕਿਸੇ ਨੂੰ ਦੋ ਹਫਤੇ ਤੋਂ ਜ਼ਿਆਦਾ ਖਾਂਸੀ, ਬੁਖਾਰ ਨਾ ਟੁੱਟਣਾ, ਬਿਨ੍ਹਾ ਵਜ੍ਹਾ ਤੋਂ ਭਾਰ ਘੱਟਣਾ, ਰਾਤ ਨੂੰ ਸੌਂਦੇ ਸਮੇਂ ਤਰੇਲੀਆਂ ਆਉਂਦੀਆਂ ਹਨ ਤਾਂ ਉਸ ਨੂੰ ਆਪਣਾ ਚੈੱਕਐਪ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਵਿਅਕਤੀ ਦਾ ਇਲਾਜ ਕੀਤਾ ਜਾ ਸਕੇ। ਇਸ ਮੌਕੇ ਅੰਗਰੇਜ਼ ਸਿੰਘ ਐੱਮਐੱਲਟੀ, ਸਿਮਰਨਜੀਤ ਕੌਰ ਸੀਐੱਚਓ ਅਤੇ ਆਸ਼ਾ ਵਰਕਰ ਮੌਜ਼ੂਦ ਸਨ।