ਡੇਂਗੂ ਦੇ ਕਾਰਨਾਂ ਲੱਛਣਾਂ ਤੇ ਇਲਾਜ ਸਬੰਧੀ ਕੀਤਾ ਜਾਗਰੂਕ
ਅੰਗਰੇਜ਼ ਭੁੱਲਰ, ਫਿਰੋਜ਼ਪੁਰ ਡੇਂਗੂ ਦੀ ਰੋਕਥਾਮ ਤੇ ਇਸ ਸਬੰਧੀ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਫਿ
Publish Date: Thu, 18 May 2023 03:00 AM (IST)
Updated Date: Thu, 18 May 2023 03:00 AM (IST)

ਡੇਂਗੂ ਦੀ ਰੋਕਥਾਮ ਤੇ ਇਸ ਸਬੰਧੀ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਫਿਰੋਜ਼ਸਾਹ ਦੀ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਦੇ ਡੰਕ ਤੋਂ ਬਚਣ ਦਾ ਸੁਨੇਹਾ ਦਿੱਤਾ ਗਿਆ। ਡਾ. ਰਜਿੰਦਰ ਪਾਲ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ. ਰਿਤੇਸ਼ ਸਹੋਤਾ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਦੀ ਅਗਵਾਈ ਹੇਠ ਡੇਗੂ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਦੇ ਲਈ ਸਿਹਤ ਵਿਭਾਗ ਫਿਰੋਜ਼ਸ਼ਾਹ ਦੀ ਟੀਮ ਵੱਲੋਂ ਵੱਖ-ਵੱਖ ਸਬ ਸੈਂਟਰਾਂ ਤੇ ਸਲਮ ਏਰੀਆ ਅਤੇ ਸਕੂਲਾਂ ਵਿਚ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਸਕੂਲੀ ਬੱਚਿਆਂ ਅਤੇ ਆਮ ਜਨਤਾ ਨੂੰ ਜਾਗਰੂਕ ਕਰਦਿਆਂ ਹੋਇਆਂ ਡਾ. ਰਿਤੇਸ਼ ਸਹੋਤਾ ਐੱਸਐੱਮਓ ਫਿਰੋਜ਼ਸ਼ਾਹ ਨੇ ਦੱਸਿਆ ਕਿ ਡੇਂਗੂ ਬੁਖਾਰ ਐਡੀਜ਼ ਨਾਮ ਦੀ ਮਾਦਾ ਮੱਛਰ ਰਾਹੀ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਪਨਪਦਾ ਹੈ। ਇਸ ਮੌਕੇ ਨੇਹਾ ਭੰਡਾਰੀ ਬੀਈਈ ਨੇ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾ ਰਿਹਾ ਹੈ। ਡਾ. ਰਿਤੇਸ਼ ਕਿਹਾ ਕਿ ਜ਼ਿਆਦਾ ਦਿਨਾਂ ਤੱਕ ਖੜ੍ਹੇ ਪਾਣੀ ਵਿਚ ਸਮੇਂ-ਸਮੇਂ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਉਣੀ ਅਤਿ ਜ਼ਰੂਰੀ ਹੈ। ਇਸ ਮੌਕੇ ਜਗਪ੍ਰਰੀਤ ਸਿੰਘ ਮੇਲ ਵਰਕਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰਾਂ੍ਹ ਉਹ ਆਪਣੇ ਘਰਾਂ ਦੀ ਸਫਾਈ ਦਾ ਪੂਰਾ ਧਿਆਨ ਰੱਖਦੇ ਹਨ, ਉਸੀ ਤਰਾਂ੍ਹ ਆਸ ਪਾਸ ਦੀ ਸਫਾਈ ਨੂੰ ਤਰਜ਼ੀਹ ਦੇਣ ਤਾਂ ਜੋ ਗੰਦਗੀ ਅਤੇ ਖੜ੍ਹੇ ਪਾਣੀ ਤੋਂ ਮੱਛਰ ਪੈਦਾ ਨਾ ਹੋ ਸਕੇ। ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਰੀਰ ਨੂੰ ਪੂਰੀ ਤਰਾਂ੍ਹ ਢੱਕ ਕੇ ਰੱਖਣ ਅਤੇ ਕਾਟਨ ਦੇ ਕੱਪੜਿਆਂ ਦਾ ਹੀ ਇਸਤੇਮਾਲ ਕਰਨ ਤਾਂ ਜੋ ਉਨਾਂ੍ਹ ਦੇ ਸਰੀਰ 'ਤੇ ਡੇਂਗੂ ਮਲੇਰੀਏ ਦਾ ਮੱਛਰ ਵਾਰ ਨਾ ਕਰ ਸਕੇ। ਇਸ ਮੌਕੇ ਉਨਾਂ੍ਹ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਖੇ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਮਨਪ੍ਰਰੀਤ ਕੌਰ, ਸੀਐੱਚਓ ਫਿਰੋਜ਼ਸ਼ਾਹ, ਗੁਰਬਚਨ ਸਿੰਘ ਰੋਮਾਣਾ, ਸੀਐਚਓ ਕੈਲਾਸ਼, ਅਮਨਦੀਪ ਕੌਰ ਸੀਐੱਚਓ, ਚੰਦੜ੍ਹ, ਸਰਬਜੀਤ ਕੌਰ ਸੀਐੱਚਓ ਸੁਲਹਾਨੀ, ਰਮਿੰਦਰ ਕੌਰ, ਏਐਨਐੱਮ, ਹਰਜਿੰਦਰ ਕੌਰ ਸਟਾਫ ਨਰਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਸ਼ਾਹ ਦੇ ਵਿਦਿਆਰਥੀ, ਆਸ਼ਾ ਵਰਕਰਾਂ ਆਦਿ ਵੀ ਮੌਜ਼ੂਦ ਸਨ।