ਏਐੱਸਆਈ ਸੂਰਜ ਭਾਨ ਨੂੰ ਦਿੱਤੀ ਵਿਦਾਇਗੀ ਪਾਰਟੀ
ਪੰਜਾਬ ਪੁਲਸ ’ਚ 32 ਸਾਲ ਦੀਆਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਜਲਾਲਾਬਾਦ ਟ੍ਰੈਫ਼ਿਕ ਪੁਲਸ ਦੇ ਇੰਚਰਾਜ ਏ.ਐਸ.ਆਈ ਸੂਰਜ ਭਾਨ
Publish Date: Thu, 30 Apr 2026 05:04 PM (IST)
Updated Date: Thu, 30 Apr 2026 05:07 PM (IST)

- ਪੰਜਾਬ ਪੁਲਿਸ ’ਚ 32 ਸਾਲ ਦੀਆਂ ਸੇਵਾਵਾਂ ਨਿਭਾ ਕੇ ਹੋਏ ਸੇਵਾਮੁਕਤ ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਫਾਜ਼ਿਲਕਾ ਪੁਲਿਸ ਵੱਲੋਂ 30 ਅਪ੍ਰੈਲ 2026 ਨੂੰ ਪੁਲਿਸ ਕਰਮਚਰੀਆਂ ਦੀ ਸੇਵਾਮੁਕਤੀ ਮੌਕੇ ਇੱਕ ਵਿਦਾਇਗੀ ਪਾਰਟੀ ਕਰਵਾਈ ਗਈ। ਇਸ ਦੌਰਾਨ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਅਲਵਿਦਾ ਕੀਤਾ ਗਿਆ। ਸੇਵਾਮੁਕਤ ਹੋਣ ਵਾਲੇ ਜਲਾਲਾਬਾਦ ਦੀ ਟ੍ਰੈਫਿਕ ਪੁਲਿਸ ਦੇ ਇੰਚਰਾਜ ਸੂਰਜ ਭਾਨ ਵੀ ਸ਼ਾਮਲ ਹਨ ਅਤੇ ਜ਼ਿਨ੍ਹਾਂ ਦਾ ਟ੍ਰੈਫਿਕ ਦਫ਼ਤਰ ਜਲਾਲਾਬਾਦ ਵਿਖੇ ਪੁੱਜਣ ’ਤੇ ਵਪਾਰ ਮੰਡਲ ਜਲਾਲਾਬਾਦ, ਮੋਬਾਈਲ ਯੂਨੀਅਨ ਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਜਲਾਲਾਬਾਦ ਦੇ ਟ੍ਰੈਫਿਕ ਦਫ਼ਤਰ ਵਿਖੇ ਪੁੱਜਣ ’ਤੇ ਹਾਰ ਪਾ ਨਿੱਘਾ ਸਵਾਗਤ ਕਰਕੇ ਹੋਏ ਮੂੰਹ ਮਿੱਠਾ ਕਰਵਾ ਕੇ ਸੇਵਾਮੁਕਤੀ ਦੀ ਵਧਾਈ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੇਵਾਮੁਕਤ ਹੋਏ ਪੰਜਾਬ ਪੁਲਿਸ ਦੇ ਏਐੱਸਆਈ ਸੂਰਜ ਭਾਨ ਨੇ ਦੱਸਿਆ ਕਿ 1992 ’ਚ ਪੰਜਾਬ ਪੁਲਿਸ ’ਚ ਬਤੌਰ ਸਿਪਾਈ ਭਰਤੀ ਹੋਏ ਸਨ ਅਤੇ ਵੱਖ-ਵੱਖ ਥਾਵਾਂ ’ਤੇ ਇਮਾਨਦਾਰੀ ਨਾਲ ਨੌਕਰੀ ਕੀਤੀ ਗਈ। ਉਨ੍ਹਾਂ ਕਿਹਾ ਪਿਛਲੇ 4 ਸਾਲਾਂ ਤੋਂ ਉਹ ਬਤੌਰ ਜਲਾਲਾਬਾਦ ’ਚ ਟ੍ਰੈਫ਼ਿਕ ਪੁਲਸ ਦੇ ਇੰਚਰਾਜ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਵੱਖ-ਵੱਖ ਜਥੇਬੰਦੀਆਂ, ਵਪਾਰ ਮੰਡਲ ਸਣੇ ਹੋਰ ਜਥੇਬੰਦੀਆਂ ਵੱਲੋਂ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਕੀ ਦੀ ਰਹਿੰਦੀ ਜ਼ਿੰਦਗੀ ਦੌਰਾਨ ਸਮਾਜ ਸੇਵਾ ਨੂੰ ਪਹਿਲ ਦੇਣਗੇ। ਇਸ ਮੌਕੇ ਸੇਵਾਮੁਕਤ ਹੋਏ ਏਐੱਸਆਈ ਸੂਰਜ ਭਾਨ ਨੇ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇਮਾਨਦਾਰੀ ਨਾਲ ਹੀ ਆਪਣੀ ਡਿਊਟੀ ਨਿਭਾ ਕੇ ਸੇਵਾਮੁਕਤ ਹੋਣ। ਇਸ ਮੌਕੇ ਉਨ੍ਹਾਂ ਨਾਲ ਵਪਾਰ ਮੰਡਲ ਦੇ ਪ੍ਰਧਾਨ ਬੱਬੂ ਡੋਡਾ, ਮੋਬਾਈਲ ਯੂਨੀਅਨ ਦੇ ਪ੍ਰਧਾਨ ਕਾਕਾ ਸਿਡਾਨਾ ਸਣੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।