ਅਰੂਟ ਮਹਾਰਾਜ ਦਾ ਜਨਮ ਦਿਵਸ ਮਨਾਉਣ ਲਈ ਰਾਜ ਕਮੇਟੀ ਦਾ ਗਠਨ
ਅਰੋੜਾ ਮਹਾਂ ਸਭਾ ਵੱਲੋਂ ਵਿਸ਼ਾਲ ਪੱਧਰ ’ਤੇ ਜਨਮ ਦਿਵਸ ਮਨਾਉਣ ਲਈ ਰਾਜ ਕਮੇਟੀ ਦਾ ਗਠਨ
Publish Date: Wed, 29 Apr 2026 04:58 PM (IST)
Updated Date: Wed, 29 Apr 2026 05:01 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਮਾਜਿਕ ਸੇਵਾ ਅਤੇ ਇਕਤਾ ਦੀ ਪ੍ਰੇਰਣਾ ਨੂੰ ਅੱਗੇ ਵਧਾਉਂਦਿਆਂ ਅਰੋੜਾ ਮਹਾਂ ਸਭਾ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਅਰੂਟ ਮਹਾਰਾਜ ਜੀ ਦਾ ਜਨਮ ਦਿਵਸ ਵਿਸ਼ਾਲ ਪੱਧਰ ’ਤੇ ਮਨਾਉਣ ਲਈ ਰਾਜ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਸੂਬੇ ਭਰ ਵਿਚ ਧੂਮਧਾਮ ਨਾਲ ਸਮਾਗਮ ਕਰਵਾਉਣ ਲਈ ਵਿਸ਼ੇਸ਼ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਂ ਸਭਾ ਦੇ ਜਨਰਲ ਸਕੱਤਰ ਅਨਿਲ ਬਜਾਜ ਨੇ ਦੱਸਿਆ ਕਿ ਸੰਸਥਾ ਦੀਆਂ ਲਗਭਗ 55 ਇਕਾਈਆਂ ਪੂਰੇ ਪੰਜਾਬ ਵਿਚ ਸੇਵਾ ਕਾਰਜਾਂ ਵਿਚ ਸਰਗਰਮੀ ਨਾਲ ਜੁੜੀਆਂ ਹੋਈਆਂ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਮ ਦਿਵਸ ਨੂੰ ਸੇਵਾ, ਸਮਰਪਣ ਅਤੇ ਭਾਈਚਾਰੇ ਦੇ ਰੂਪ ਵਿਚ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਹਾਨ ਅਵਸਰ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਵੱਖ-ਵੱਖ ਸੇਵਾ ਮੁਹਿੰਮਾਂ ਚਲਾਈਆਂ ਜਾਣਗੀਆਂ। ਇਸ ਕਾਰਜ ਲਈ ਕਮਲਜੀਤ ਸੇਤੀਆ ਪੰਜਾਬ ਪ੍ਰਧਾਨ ਅਤੇ ਅਮਰੀਕ ਸਿੰਘ ਬੱਤਰਾ ਪੰਜਾਬ ਚੇਅਰਮੈਨ ਨੂੰ ਤਿਆਰੀਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਅਗਵਾਈ ਹੇਠ ਬਣੀ ਕਮੇਟੀ ਪੰਜਾਬ ਦੀਆਂ ਸਾਰੀਆਂ ਇਕਾਈਆਂ ਨਾਲ ਸਲਾਹ-ਮਸ਼ਵਰਾ ਕਰਕੇ ਜਨਮ ਦਿਵਸ ਨੂੰ ‘ਸੇਵਾ ਕਾਰਜ ਦਿਵਸ’ ਵਜੋਂ ਮਨਾਉਣ ਲਈ ਵਿਸ਼ਾਲ ਯੋਜਨਾ ਤਿਆਰ ਕਰੇਗੀ। ਕਮੇਟੀ ਵਿਚ ਹਰੀਸ਼ ਸੇਤੀਆ ਕੋਟਕਪੂਰਾ, ਅਸ਼ਵਨੀ ਢੀਂਗਰਾ ਐਡਵੋਕੇਟ ਫਿਰੋਜ਼ਪੁਰ, ਅਨਿਲ ਬਜਾਜ ਜ਼ੀਰਾ, ਗੁਰਪ੍ਰੀਤ ਸਿੰਘ ਬੱਬਰ ਜਲਾਲਾਬਾਦ, ਕੰਵਲਜੀਤ ਸਿੰਘ ਕਾਲੜਾ ਜਲੰਧਰ, ਪੂਨਮ ਮਾਣਿਕ ਸ਼ਹੀਦ ਭਗਤ ਸਿੰਘ ਨਗਰ, ਸੰਜੀਵ ਨਰੂਲਾ ਮੋਗਾ, ਦਵਿੰਦਰ ਅਰੋੜਾ ਹੁਸ਼ਿਆਰਪੁਰ, ਪ੍ਰੇਮ ਗੁਗਆਣੀ ਸੰਗਰੂਰ, ਸੰਜੀਵ ਅਰੋੜਾ ਅੰਮ੍ਰਿਤਸਰ, ਮਨੋਹਰ ਲਾਲ ਅਰੋੜਾ ਬਠਿੰਡਾ ਅਤੇ ਤਰੁਣ ਅਰੋੜਾ ਕੋਟ ਫਤੂਹੀ ਹੁਸ਼ਿਆਰਪੁਰ ਆਦਿ ਪ੍ਰਮੁੱਖ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਰੋੜਾ ਮਹਾਂ ਸਭਾ ਦੇ ਇਸ ਉਪਰਾਲੇ ਨਾਲ ਸੂਬੇ ਭਰ ਵਿੱਚ ਸੇਵਾ, ਸਹਿਯੋਗ ਅਤੇ ਸਮਾਜਿਕ ਜਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।