ਅਨੂਪਵੀਰ ਕੌਰ ਤੇ ਗੁਰਮਹਿਕ ਸਿੰਘ 10ਵੀਂ ਦੀ ਮੈਰਿਟ ’ਚ ਸ਼ੁਮਾਰ
ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਦੀ ਅਨੂਪਵੀਰ ਕੌਰ ਅਤੇ ਗੁਰਮਹਿਕ ਸਿੰਘ ਨੇ ਦਸਵੀਂ ਦੀ ਮੈਰਿਟ ਵਿਚ ਆਪਣਾ ਨਾਮ ਦਰਜ ਕੀਤਾ
Publish Date: Mon, 11 May 2026 03:18 PM (IST)
Updated Date: Mon, 11 May 2026 03:21 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਸ਼ਕੂਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਵਿਚ ਪੜ੍ਹਦੀ ਅਨੂਪਵੀਰ ਕੌਰ ਸਪੁੱਤਰੀ ਜਸਵਿੰਦਰ ਸਿੰਘ ਅਤੇ ਗੁਰਮਹਿਕ ਸਿੰਘ ਸਪੁੱਤਰ ਲਖਵਿੰਦਰ ਸਿੰਘ ਸ਼ਹਿਜ਼ਾਦੀ ਨੇ ਬੋਰਡ ਦੀ ਮੈਰਿਟ ਵਿਚ ਆਪਣਾ ਨਾਮ ਦਰਜ ਕਰਵਾ ਕੇ ਜ਼ਿਲਾ ਫਿਰੋਜ਼ਪੁਰ ਅਤੇ ਪੂਰੇ ਪੰਜਾਬ ਵਿਚ ਆਪਣੇ ਮਾਤਾ - ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਅਨੂਪਵੀਰ ਕੌਰ ਨੇ ਜ਼ਿਲਾ ਫਿਰੋਜਪੁਰ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ। ਸਕੂਲ ਦੇ ਚੇਅਰਪਰਸਨ ਹਰਜੀਤ ਕੌਰ ਅਤੇ ਪ੍ਰਿੰਸੀਪਲ ਹਰਕਰਮ ਸਿੰਘ ਸੰਧੂ, ਵਾਈਸ ਪ੍ਰਿੰਸੀਪਲ ਜਸਵੀਰ ਕੌਰ, ਕੋਆਰਡੀਨੇਟਰ ਦਵਿੰਦਰ ਸਿੰਘ ਵੜਿੰਗ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।