ਐੱਮਐੱਲਏ ਦਹੀਆ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ 3 ਨੂੰ
3 ਮਈ ਨੂੰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਐੱਮਐੱਲਏ ਦਹੀਆ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੀਆਂ
Publish Date: Wed, 29 Apr 2026 04:57 PM (IST)
Updated Date: Wed, 29 Apr 2026 04:58 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਆਉਣ ਵਾਲੀ 3 ਮਈ ਨੂੰ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਭਰ ਵਿਚ ਵਿਧਾਇਕਾਂ ਦੇ ਘਰਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਸ਼ੀਲਾ ਰਾਣੀ ਅਤੇ ਬਲਾਕ ਪ੍ਰਧਾਨ ਪ੍ਰਕਾਸ਼ ਕੌਰ ਨੇ ਦੱਸਿਆ ਕਿ ਇਸੇ ਕੜੀ ਤਹਿਤ 3 ਮਈ ਨੂੰ ਐਡਵੋਕੇਟ ਰਜਨੀਸ਼ ਦਹੀਆ ਐੱਮਐੱਲਏ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਘਰ ਦੇ ਸਾਹਮਣੇ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਦਿੱਤੇ ਸੱਦੇ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਂਗਵਾੜੀ ਵਰਕਰਾਂ ਕੋਲੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ ਜਿਵੇਂ, ਆਰਥਿਕ ਜਨਗਣਨਾ, ਡਰੱਗ ਜਨ ਗਨ ਅਤੇ ਮੁੱਖ ਜਨਗਣਨਾ ਆਦਿ, ਐੱਨਜੀਓ ਅਧੀਨ ਚੱਲ ਰਹੇ ਤੇ ਬਲਾਕਾਂ ਨੂੰ ਵਾਪਸ ਲੈਣ ਦਾ ਹੋ ਚੁੱਕਿਆ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਹਲਕੇ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੇ ਘਰ ਦੇ ਸਾਹਮਣੇ 3 ਮਈ ਨੂੰ ਰੋਸ ਪ੍ਰਦਰਸ਼ਨ ਹੋਵੇਗਾ, ਜਿਸ ਵਿਚ ਆਂਗਨਵਾੜੀ ਵਰਕਰਾਂ ਹੈਲਪਰਾਂ ਵੱਡੀ ਗਿਣਤੀ ਵਿਚ ਭਾਗ ਲੈਣਗੀਆਂ। ਇਸ ਮੌਕੇ ਪੁਸ਼ਪਿੰਦਰ ਕੌਰ ਹਾਮਦ ਮੀਤ ਪ੍ਰਧਾਨ ਬਲਾਕ ਮਮਦੋਟ, ਪ੍ਰੇਮ ਕੌਰ ਜੋਧਪੁਰ ਵਿੱਤ ਸਕੱਤਰ, ਪਰਮਜੀਤ ਕੌਰ ਸਰਕਲ ਪ੍ਰਧਾਨ ਮਮਦੋਟ-1, ਨੀਰਜਾ ਸਰਕਲ ਪ੍ਰਧਾਨ ਲੱਖੋਕੇ ਬਹਿਰਾਮ ਰਜਿੰਦਰ ਕੌਰ ਸਰਕਲ ਪ੍ਰਧਾਨ ਮਮਦੋਟ-2, ਪਰਮਜੀਤ ਕੌਰ ਸਰਕਲ ਪ੍ਰਧਾਨ ਕੜਮਾ ਸਮੇਤ ਵੱਡੀ ਗਿਣਤੀ ਵਿਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।