ਬੀਕੇਯੂ ਪੰਜਾਬ ਵੱਲੋਂ ਦਰਿਆਈ ਬੰਨ੍ਹ ਮਜ਼ਬੂਤ ਕਰਨ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਪਿੰਡ ਬੰਡਾਲਾ ਪੁਰਾਣਾ ਵਿਖੇ ਅਹਿਮ ਮੀਟਿੰਗ ਹੋਈ
Publish Date: Sat, 02 May 2026 03:47 PM (IST)
Updated Date: Sat, 02 May 2026 03:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਭਾਰਤੀ ਕਿਸਾਨ ਯੂਨੀਅਨ (ਪੰਜਾਬ) ਬਲਾਕ ਜ਼ੀਰਾ ਦੀ ਇਕ ਅਹਿਮ ਮੀਟਿੰਗ ਪਿੰਡ ਬੰਡਾਲਾ ਪੁਰਾਣਾ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਸੁਖਚੈਨ ਸਿੰਘ ਬੰਡਾਲਾ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਤੌਰ ’ਤੇ ਝੋਨੇ ਦੇ ਸੀਜ਼ਨ ਅਤੇ ਦਰਿਆਈ ਇਲਾਕਿਆਂ ਦੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ 5 ਜੂਨ ਦੀ ਤਰੀਕ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ, ਪਰ ਜ਼ਮੀਨੀ ਪੱਧਰ ’ਤੇ ਤਿਆਰੀਆਂ ਮੁਕੰਮਲ ਨਹੀਂ ਹਨ। ਕਿਸਾਨਾਂ ਨੇ ਚਿੰਤਾ ਪ੍ਰਗਟਾਈ ਕਿ ਬਰਸਾਤਾਂ ਦਾ ਮੌਸਮ ਨੇੜੇ ਹੋਣ ਦੇ ਬਾਵਜੂਦ ਸਰਕਾਰ ਨੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਬੰਨ੍ਹਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਰੇਤ ਦੀ ਨਿਕਾਸੀ ਦੇ ਕੰਮ ਨੂੰ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾਵੇ। ਮੀਟਿੰਗ ਦੌਰਾਨ ਕਿਸਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ਼, ਨਿਰਮਲ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਗੁਰਬਚਨ ਸਿੰਘ ਲਹੁਕੇ ਖੁਰਦ ,ਮੇਹਰ ਸਿੰਘ ਝੰਡਾ ਬੱਗਾ, ਗੁਰਚਰਨ ਸਿੰਘ ਸੁੱਖੇ ਵਾਲਾ, ਗੁਰਦੀਪ ਸਿੰਘ ਸੁੱਖੇਵਾਲਾ, ਬਾਪੂ ਆਸਾ ਸਿੰਘ ਸੁੱਖੇ ਵਾਲਾ, ਜਸਵਿੰਦਰ ਸਿੰਘ ਗਰੇਵਾਲ, ਸੁਖਦੇਵ ਸਿੰਘ ਟਿੰਡਵਾਂ, ਲਵਪ੍ਰੀਤ ਸਿੰਘ, ਹਰਮੀਤ ਸਿੰਘ ਜ਼ੀਰਾ, ਗੁਰਭੇਜ ਸਿੰਘ ਵਲਟੋਹਾ, ਗੁਰਨਾਮ ਸਿੰਘ ਬੰਡਾਲਾ, ਜਗਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਮੱਲੇਸ਼ਾਹ, ਇੰਦਰਜੀਤ ਸਿੰਘ ਬੋਤੀਆਂ ਵਾਲਾ, ਅਕਾਸ਼ਦੀਪ ਸਿੰਘ ਆਦਿ ਅਹੁਦੇਦਾਰ ਹਾਜ਼ਰ ਸਨ।