ਯੋਗਾ ਤੇ ਵਾਲੀਬਾਲ ਮੁਕਾਬਲੇ ’ਚ ਐਮਬਰੋਜ਼ੀਅਲ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਯੋਗਾ ਅਤੇ ਵਾਲੀਬਾਲ ਮੁਕਾਬਲੇ ਵਿਚ ਐਮਬਰੋਜ਼ੀਅਲ ਸਕੂਲ ਦੀ ਸ਼ਾਨਦਾਰ ਪ੍ਰਾਪਤੀ: ਸਤਨਾਮ ਸਿੰਘ ਬੁੱਟਰ
Publish Date: Mon, 04 May 2026 04:30 PM (IST)
Updated Date: Mon, 04 May 2026 04:32 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸੀਆਈਐੱਸਸੀਈ ਜ਼ੋਨਲ ਯੋਗਾ ਮੁਕਾਬਲੇ ’ਚ ਐਮਬਰੋਜੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਕੈਟੇਗਰੀ ’ਚ ਸਾਰੇ ਭਾਗ ਲੈਣ ਵਾਲੇ ਲੜਕੇ ਰੀਜਨਲ ਲੈਵਲ ਲਈ ਚੁਣੇ ਗਏ ਹਨ। ਸੋਹਮ ਨੇ ਟ੍ਰਡੀਸ਼ਨਲ ਯੋਗਾਸਨ (ਇੰਡਿਵਿਜੁਅਲ), ਰਿਥਮਿਕ ਯੋਗਾਸਨ (ਪੇਅਰ), ਰਨਦੀਪ ਸਿੰਘ ਚੌਧਰੀ ਨੇ ਆਰਟਿਸਟਿਕ ਪੇਅਰ, ਰਿਥਮਿਕ ਯੋਗਾਸਨ (ਪੇਅਰ), ਗੰਧਰਵਾ ਮੌਦਗਿਲ ਨੇ ਆਰਟਿਸਟਿਕ ਪੇਅਰ, ਸ਼ਿਵਮ ਗੁਲੇਰੀਆ ਨੇ ਆਰਟਿਸਟਿਕ ਯੋਗਾਸਨ (ਸਿੰਗਲ), ਲੜਕੀਆਂ ’ਚ ਹਰਸ਼ਿਤਾ ਲੜਕੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਟ੍ਰੈਡੀਸ਼ਨਲ ਯੋਗਾਸਨ (ਇੰਡਿਵਿਜੁਅਲ), ਆਰਟਿਸਟਿਕ ਪੇਅਰ ਸ਼ਿਵਾਲਿਕਾ ਠਾਕੁਰ ਨੇ ਆਰਟਿਸਟਿਕ ਯੋਗਾਸਨ (ਸਿੰਗਲ), ਰਿਥਮਿਕ ਯੋਗਾਸਨ (ਪੇਅਰ), ਸਾਨਵੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਆਰਟਿਸਟਿਕ ਪੇਅਰ ਹਰਨੀਤ ਕੌਰ ਵਿਰਕ ਰਿਥਮਿਕ ਯੋਗਾਸਨ (ਪੇਅਰ) ਇਨ੍ਹਾਂ ਵਿੱਚੋਂ ਹਰਸ਼ਿਤਾ ਅਤੇ ਸਾਨਵੀ ਇੰਡਿਵਿਜੁਅਲ ਯੋਗਾ ਇਵੈਂਟ ਵਿਚ ਰੀਜਨਲ ਲੈਵਲ ਲਈ ਚੁਣੀਆਂ ਗਈਆਂ ਹਨ। ਇਸ ਦੇ ਨਾਲ ਹੀ ਵਾਲੀਬਾਲ ਮੁਕਾਬਲੇ ’ਚ ਸਕੂਲ ਦੀ ਅੰਡਰ-19 ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਇਸ ਉਪਲਬੱਧੀ ’ਤੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੱਤੀ। ਹਰਸ਼ਿਤਾ ਤੇ ਸਾਨਵੀ ਨੂੰ ਵੀ ਉਨ੍ਹਾਂ ਦੀ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਲਗਨ ਅਤੇ ਅਭਿਆਸ ਦਾ ਨਤੀਜਾ ਹੈ।