ਅਮਨਦੀਪ ਕੌਰ ਨੂੰ ਤਰੱਕੀ ਮਿਲਣ ’ਤੇ ਲਗਾਏ ਇੰਨਸਪੈਕਟਰ ਦੇ ਸਟਾਰ
ਅਮਨਦੀਪ ਕੌਰ ਬਣੇ ਇੰਨਸਪੈਕਟਰ , ਐਸ.ਐਸ.ਪੀ ਗੁਰਮੀਤ ਸਿੰਘ ਫ਼ਾਜ਼ਿਲਕਾ ਵੱਲੋਂ ਲਗਾਏ ਤਰੱਕੀ ਦੇ ਸਟਾਰ
Publish Date: Sat, 04 Apr 2026 04:37 PM (IST)
Updated Date: Sat, 04 Apr 2026 04:40 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਸਰਕਾਰ ਤੇ ਪੁਲਸ ਵਿਭਾਗ ਦੇ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਸ ਥਾਣਿਆਂ ’ਚ ਡਿਊਟੀ ਨਿਭਾ ਰਹੀਆਂ ਨੂੰ ਮਹਿਲਾਵਾਂ ਨੂੰ ਬੀਤੇ ਦਿਨੀਂ ਐਸ.ਐਸ.ਪੀ ਫ਼ਾਜ਼ਿਲਕਾ ਗੁਰਮੀਤ ਸਿੰਘ ਵੱਲੋਂ ਤਰੱਕੀ ਦੇ ਸਟਾਰ ਲਗਾ ਕੇ ਇੰਨਸਪੈਕਟਰ ਬਣਾਇਆ ਗਿਆ ਹੈ। ਇਨ੍ਹਾਂ ਮਹਿਲਾਵਾਂ ’ਚ ਥਾਣਾ ਸਿਟੀ ਜਲਾਲਾਬਾਦ ’ਚ ਬਤੌਰ ਸਬ ਇੰਨਸਪੈਕਟਰ ਦੀਆਂ ਸੇਵਾਵਾਂ ਨਿਭਾ ਰਹੇ ਮੈਂਡਮ ਅਮਨਦੀਪ ਕੌਰ ਨੇ ਜਿਥੇ ਇੰਨਸਪੈਕਟਰ ਬਣ ਕੇ ਪੁਲਸ ਪ੍ਰਸਾਸ਼ਨ ਦਾ ਮਾਣ ਵਧਾਇਆ ਉਥੇ ਹੀ ਨਾਲ ਰਾਮਗੜੀਆ ਬਿਰਾਦਾਰੀ ਦਾ ਮਾਣ ਨਾਲ ਇਲਾਕੇ ’ਚ ਸਿਰ ਉੱਚਾ ਚੁੱਕਿਆ ਹੈ। ਇਸ ਮੌਕੇ ਨਵੇ ਬਣੇ ਇੰਨਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਦਾ ਸਿਹਰਾ ਮੇਰੇ ਸਮਾਜ ਸੇਵੀ ਸੁਹਰਾ ਨਿਰੰਜਨ ਸਿੰਘ ਤੇ ਸਮੂਹ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੀ ਗਈ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਅਮਨਦੀਪ ਕੌਰ ਦੇ ਇੰਨਸਪੈਕਟਰ ਬਣਨ ਦੀ ਖੁਸ਼ੀ ’ਚ ਪੂਰੇ ਪਰਿਵਾਰ ਤੇ ਘਰ ਅੰਦਰ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਵਧਾਈਆ ਦੇਣ ਵਾਲੇ ਲੋਕਾਂ ਦਾ ਘਰ ਤਾਂਤਾ ਲੱਗਿਆ ਹੋਇਆ ਹੈ।