
ਦੀਪਕ ਵਧਾਵਨ, ਗੁਰੂਹਰਸਹਾਏ : ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਆਪਣੇ ਨਤੀਜਿਆਂ ਕਾਰਨ ਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾ ਚੁੱਕਾ ਹੈ ਅਤੇ ਇਸ ਸਕੂਲ ਦੇ ਵਿਦਿਆਰਥੀ ਵੀ ਉੱਚ ਅਹੁਦਿਆਂ 'ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰ ਰਹੇ ਹਨ । ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਸ ਸਕੂਲ ਦਾ ਇਕ ਹੋਰ ਵਿਦਿਆਰਥੀ ਅਜੀਤਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਸੋਢੀ ਵਾਸੀ ਪਿੰਡ ਲਾਲਚੀਆਂ ਹਲਕਾ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਹਰਿਆਣਾ ਜੁਡੀਸ਼ੀਅਲ ਸਰਵਿਸ 'ਚ ਵਧੀਆ ਰੈਂਕ ਹਾਸਲ ਕਰਕੇ ਜੱਜ ਬਣ ਕੇ ਸਕੂਲ 'ਚ ਪਹੁੰਚਿਆ ਜੋ ਕਿ ਮਾਤਾ ਗੁਜਰੀ ਪਬਲਿਕ ਸਕੂਲ ਦਾ ਹੋਣਹਾਰ ਵਿਦਿਆਰਥੀ ਰਿਹਾ ਹੈ । ਜੱਜ ਬਣਕੇ ਸਕੂਲ ਵਿਚ ਪਹੁੰਚਣ ਤੇ ਅਜੀਤਪਾਲ ਸਿੰਘ ਸੋਢੀ ਦਾ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜਥੇਦਾਰ ਅਤੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ, ਸਕੂਲ ਪਿੰ੍ਸੀਪਲ ਪਰਵਿੰਦਰਜੀਤ ਕੌਰ, ਵਾਈਸ ਪਿੰ੍ਸੀਪਲ ਡਾ. ਅਨੂਪ੍ਰਰੀਤ ਕੌਰ ਅਤੇ ਸਮੂਹ ਸਟਾਫ ਨੇ ਜੱਜ ਅਜੀਤਪਾਲ ਸਿੰਘ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਜੱਜ ਅਜੀਤਪਾਲ ਸਿੰਘ ਨੂੰ ਲੈਪਟਾਪ ਦੇ ਕੇ ਸਨਮਾਨਿਤ ਕੀਤਾ ।
ਮਾਤਾ ਗੁਜਰੀ ਪਬਲਿਕ ਸਕੂਲ ਦੀ ਵਿਦਿਆਰਥਣ ਕਿਰਨ ਕੌਰ ਵੀ ਜੋ ਕਿ ਪਿਛਲੇ ਸਾਲ ਜੱਜ ਬਣੀ ਸੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ । ਇਸ ਮੌਕੇ ਖੁਸ਼ੀ 'ਚ ਭਾਵੁਕ ਹੋ ਕੇ ਸੰਬੋਧਨ ਕਰਦੇ ਹੋਏ ਸਕੂਲ ਪਿੰ੍ਸੀਪਲ ਪਰਵਿੰਦਰ ਜੀਤ ਕੌਰ ਨੇ ਕਿਹਾ ਕਿ ਅੱਜ ਉਨਾਂ੍ਹ ਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਸਕੂਲ ਦੇ ਦੋ ਵਿਦਿਆਰਥੀ ਜੱਜ ਬਣ ਗਏ ਹਨ। ਪਿੰ੍ਸੀਪਲ ਨੇ ਦੂਜੇ ਵਿਦਿਆਰਥੀਆਂ ਨੂੰ ਵੀ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹਰ ਇੱਕ ਨੂੰ ਪੜ੍ਹਾਈ 'ਚ ਮਿਹਨਤ ਕਰਕੇ ਕਿਸੇ ਨਾ ਕਿਸੇ ਖੇਤਰ 'ਚ ਅਜਿਹਾ ਮੁਕਾਮ ਹਾਸਲ ਕਰਕੇ ਆਪਣੇ ਮਾਤਾ ਪਿਤਾ, ਸਕੂਲ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।ਇਸ ਮੌਕੇ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਅਜੀਤਪਾਲ ਸਿੰਘ ਦਾ ਜੱਜ ਬਣਨਾ ਸਾਡੇ ਹਲਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਹਰ ਨੌਜਵਾਨ ਨੂੰ ਨਸ਼ਿਆਂ ਅਤੇ ਹੋਰ ਭੈੜੀਆਂ ਲਾਹਨਤਾਂ ਤੋਂ ਦੂਰ ਰਹਿ ਕੇ ਕਿਸੇ ਨਾ ਕਿਸੇ ਖੇਤਰ ਵਿੱਚ ਜ਼ਰੂਰ ਮੱਲਾਂ ਮਾਰਨੀਆਂ ਚਾਹੀਦੀਆਂ ਹਨ ।
ਇਸ ਮੌਕੇ ਜੱਜ ਅਜੀਤਪਾਲ ਸਿੰਘ ਨੇ ਨੇ ਕਿਹਾ ਕਿ ਉਸ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਜੁਡੀਸ਼ੀਅਲ ਵਿੱਚ ਜਾਵੇ ਜੋ ਅੱਜ ਵਾਹਿਗੁਰੂ ਦੀ ਮਿਹਰ ਸਦਕਾ ਪੂਰਾ ਹੋ ਗਿਆ ਹੈ । ਜੱਜ ਅਜੀਤਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਦੀ ਇੱਛਾ ਲਈ ਦਿ੍ੜ੍ਹ ਇਰਾਦਾ ਹੋਵੇ ਤਾਂ ਹਰ ਮੁਕਾਮ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਜੱਜ ਅਜੀਤਪਾਲ ਸਿੰਘ ਨੇ ਇਸ ਮੁਕਾਮ ਦਾ ਸਿਹਰਾ ਵਾਹਿਗੁਰੂ ਦੇ ਨਾਲ ਨਾਲ ਸਕੂਲ ਪਿੰ੍ਸੀਪਲ ਅਤੇ ਸਮੂਹ ਸਟਾਫ ਨੂੰ ਦਿੱਤਾ ਹੈ ਉਸ ਦਾ ਕਹਿਣਾ ਹੈ ਕਿ ਇਹ ਇੱਛਾ ਪੂਰੀ ਕਰਨ ਵਿਚ ਸਮੂਹ ਸਟਾਫ ਦਾ ਪੂਰਨ ਸਹਿਯੋਗ ਰਿਹਾ ਹੈ ਅਤੇ ਉਹ ਹਮੇਸ਼ਾ ਹੀ ਸੱਚਾਈ ਦੇ ਨਾਲ ਚੱਲ ਕੇ ਇਨਸਾਫ਼ ਦੀ ਕੁਰਸੀ ਤੇ ਬੈਠ ਕੇ ਸਹੀ ਇਨਸਾਫ ਕਰੇਗਾ। ਬੇਟੇ ਤੇ ਜੱਜ ਬਣਨ ਦੀ ਖ਼ੁਸ਼ੀ ਵਿੱਚ ਇਸ ਮੌਕੇ ਜੱਜ ਅਜੀਤਪਾਲ ਨਾਲ ਪਹੁੰਚੇ ਉਨਾਂ੍ਹ ਦੇ ਪਿਤਾ ਸ਼ਿੰਗਾਰਾ ਸਿੰਘ ਸੋਢੀ ਨੇ ਐਲਾਨ ਕਰਦਿਆਂ ਕਿਹਾ ਕਿ ਉਨਾਂ੍ਹ ਦੇ ਬੇਟੇ ਦੀ ਪਹਿਲੀ ਤਨਖ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰਦੇ ਹੋਏ ਗੁਰੂਘਰਾਂ ਤੇ ਲਾਈ ਜਾਵੇਗੀ ਅਤੇ ਦੂਜੀ ਤਨਖ਼ਾਹ ਵਿੱਚੋਂ ਪੰਜਾਹ ਹਜ਼ਾਰ ਰੁਪਏ ਦੀਆ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਬੱਚਿਆਂ ਨੂੰ ਗੁਰੂਆਂ ਦੀ ਪੇ੍ਰਰਨਾ ਦੇਣ ਵਾਲੀਆਂ ਯਾਦਗਾਰੀ ਤਸਵੀਰਾਂ ਸਕੂਲ ਵਿੱਚ ਲਗਵਾਉਣ ਦਾ ਐਲਾਨ ਵੀ ਕੀਤਾ ਜਿਸ ਲਈ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ।