ਪਿੰਡ ਘੁਬਾਇਆ ’ਚ ਗੁੰਡਾਗਰਦੀ ਦਾ ਨੰਗਾ ਨਾਚ, ਹਮਲਾਵਾਰਾਂ ਨੇ ਕੀਤੀ ਹਵਾਈ ਫਾਇਰਿੰਗ
ਜਲਾਲਾਬਾਦ ਦੇ ਪਿੰਡ ਘੁਬਾਇਆ ’ਚ ਗੁੰਡਾਗਰਦੀ ਦਾ ਨੰਗਾ ਨਾਚ ਹਮਲਾਵਾਰਾਂ ਵਲੋਂ ਕੀਤੀ ਹਵਾਈ ਫਾਇਰਿੰਗ
Publish Date: Mon, 27 Apr 2026 07:12 PM (IST)
Updated Date: Mon, 27 Apr 2026 07:16 PM (IST)

ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਪੁਲਸ ਚੌਕੀ ਘੁਬਾਇਆ ਦੇ ਅਧੀਨ ਪੈਂਦੇ ਪਿੰਡ ਘੁਬਾਇਆ ਵਿਖੇ ਬੀਤੀ ਦਿਨੀਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਅਤੇ ਹਥਿਆਰਬੰਦ ਵਿਅਕਤੀਆਂ ਨੇ ਇੱਕ ਘਰ ’ਚ ਦਾਖਲ ਹੋ ਕੇ ਮਾਂ ਪੁੱਤਰ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਘੁਬਾਇਆ ਦੇ ਅਜੇ ਨਾਮ ਦੇ ਸ਼ਖਸ ਦੇ ਗੁਰੂਹਰਸਹਾਏ ਇਲਾਕੇ ਦੀ ਇੱਕ ਵਿਆਹੁਤਾ ਦੇ ਨਾਲ ਪ੍ਰੇਮ ਸਬੰਧ ਸਨ ਅਤੇ ਨੌਜ਼ਵਾਨ ਵੱਲੋਂ ਇੱਕ ਮੋਬਾਈਲ ਫੋਨ ਵੀ ਆਪਣੀ ਪ੍ਰੇਮਿਕਾ ਨੂੰ ਲੈ ਕੇ ਦਿੱਤਾ ਹੋਇਆ ਸੀ। ਬੀਤੇ ਦਿਨੀ ਦੋਨਾਂ ਦੇ ਵਿੱਚ ਲੜਾਈ ਹੋ ਜਾਂਦੀ ਹ ਤੇ ਅਜੇ ਦੇ ਵੱਲੋਂ ਮੋਬਾਈਲ ਫੋਨ ਵਾਪਸ ਲੈ ਲਿਆ ਜਾਂਦਾ ਇਸ ਗੱਲ ਦਾ ਪਤਾ ਉਸ ਵਿਆਹੁਤਾ ਦੇ ਘਰ ਵਾਲੇ ਨੂੰ ਲੱਗਦਾ ਤਾਂ ਉਹ ਆਪਣੀ ਘਰਵਾਲੀ ਦੀਆਂ ਕਰਤੂਤਾਂ ਮੋਬਾਈਲ ਦੇ ਵਿੱਚ ਜਾਣਨ ਦੇ ਲਈ ਅਜੇ ਦੇ ਕੋਲ ਪਹੁੰਚਦਾ ਅਤੇ ਮੋਬਾਈਲ ਦੀ ਮੰਗ ਕਰਦਾ ਜਿਸ ਤੇ ਉਨ੍ਹਾਂ ਦੇ ਵਿੱਚ ਤਕਰਾਰ ਹੁੰਦੀ ਅਤੇ ਬਾਅਦ ਦੇ ਵਿੱਚ ਲੜਕੀ ਦਾ ਘਰ ਵਾਲਾ ਆਪਣੇ ਨਾਲ ਹੋਰ ਸਾਥੀਆਂ ਨੂੰ ਨਾਲ ਅਜੇ ਦੇ ਘਰ ਦਾਖਲ ਹੋ ਜਾਂਦਾ ਅਤੇ ਅਜੇ ਸਮੇਤ ਉਸਦੀ ਮਾਂ ਦੇ ਗੰਭੀਰ ਸੱਟਾਂ ਮਾਰੀਆ ਜਾਂਦੀਆਂ ਰੌਲਾ ਪਾਉਣ ਤੇ ਪਿੰਡ ਵਾਸੀ ਇਕੱਠਾ ਹੋ ਜਾਂਦੇ ਹਨ ਅਤੇ ਜਿਸ ਕਾਰ ਤੇ ਵਿਆਹੁਤਾ ਦਾ ਪਤੀ ਤੇ ਹੋਰ ਲੋਕ ਆਉਦੇ ਹਨ ਉਹ ਕਾਰ ਭੰਨ ਦਿੰਦੇ ਹਨ। ਲੋਕਾਂ ਦੇ ਅਨੁਸਾਰ ਵਿਆਹੁਤਾ ਦਾ ਪਤੀ ਆਪਣੇ ਸਾਥੀਆਂ ਸਮੇਤ ਇੱਕ ਵਾਰ ਤਾਂ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਵਾਪਸ ਆ ਕੇ ਹਵਾਈ ਫਾਇਰ ਕਰਦਾ ਅਤੇ ਆਪਣੀ ਕਾਰ ਉਥੋਂ ਲੈ ਜਾਂਦਾ। ਇਸ ਮਾਮਲੇ ਸਬੰਧੀ ਜਲਾਲਾਬਾਦ ਡੀ.ਐਸ.ਪੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਅਜੇ ਦੇ ਬਿਆਨ ਕਲਮ ਬੰਦ ਕੀਤੇ ਜਾ ਰਹੇ ਹਨ ਅਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।