ਜ਼ੀਰਾ ਵਿਖੇ ਵੱਖ-ਵੱਖ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਜ਼ੀਰਾ ਵਿਖੇ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਬਲ, ਵੱਖ -ਵੱਖ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
Publish Date: Mon, 11 May 2026 06:02 PM (IST)
Updated Date: Mon, 11 May 2026 06:03 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦ ਵੱਖ-ਵੱਖ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੀਆਂ ਵਧੀਆ ਨੀਤੀਆਂ ਨੂੰ ਵੇਖਦੇ ਹੋਏ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਸਵ. ਗੁਲਸ਼ਨ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ਦੇ ਪੁੱਤਰ ਰਾਜੀਵ ਕੁਮਾਰ ਸ਼ਰਮਾ ਭੋਲਾ, ਅਰਵਿੰਦ ਕੰਡਾ, ਰਾਮੇਸ਼ ਸ਼ਰਮਾ ਸੋਨੂੰ, ਨੀਲ ਕਮਲ ਸ਼ਰਮਾ, ਮਾਸਟਰ ਜੋਗਿੰਦਰ ਸਿੰਘ, ਕੇਵਲ ਕ੍ਰਿਸ਼ਨ ਸ਼ਰਮਾ, ਹਨੀ ਔਲਖ, ਦਲਜੀਤ ਸਿੰਘ ਬੰਬੇ ਵਾਲੇ, ਰਮੇਸ਼ ਚੰਦਰ ਭਾਟੀਆ, ਪ੍ਰਦੀਪ ਸਿੰਘ ਆਦਿ ਨੂੰ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਯੂਥ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਪਾਰਟੀ ਚਿੰਨ੍ਹ ਵਾਲਾ ਪਟਕਾ ਪਾ ਕੇ ਪਾਰਟੀ ਵਿਚ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਚਾਈ, ਇਮਾਨਦਾਰੀ ਅਤੇ ਲੋਕ ਸੇਵਾ ਦੀ ਰਾਜਨੀਤੀ ਕਰ ਰਹੀ ਹੈ, ਜਿਸ ਕਾਰਨ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਧਰਮਪਾਲ ਚੁੱਘ, ਗੌਤਮ ਨਾਗਪਾਲ, ਸੁੱਖ ਜ਼ੀਰਾ,ਬਬਲੂ ਐੱਮਡੀ, ਸੁਨੀਲ ਗਰੋਵਰ, ਸਰਪੰਚ ਦਲਜੀਤ ਸਿੰਘ ਅਵਾਨ, ਰੌਕੀ ਕਥੂਰੀਆ, ਮਾਨਵਜੀਤ ਸਿੰਘ ਆਦਿ ਹਾਜ਼ਰ ਸਨ।