ਮਾਂ ਦੀ ਮਮਤਾ ਉਹ ਠੰਢੀ ਛਾਂ ਹੈ, ਜਿੱਥੇ ਹਰ ਦਰਦ ਨੂੰ ਸਕੂਨ ਤੇ ਹਰ ਅੱਥਰੂ ਨੂੰ ਮੁਸਕਾਨ ਮਿਲਦੀ ਹੈ
ਮਾਂ ਦੀ ਮਮਤਾ ਉਹ ਠੰਢੀ ਛਾਂ ਹੈ, ਜਿੱਥੇ ਹਰ ਦਰਦ ਨੂੰ ਸਕੂਨ ਤੇ ਹਰ ਅੱਥਰੂ ਨੂੰ ਮੁਸਕਾਨ ਮਿਲਦੀ ਹੈ
Publish Date: Sat, 09 May 2026 03:17 PM (IST)
Updated Date: Sat, 09 May 2026 03:20 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਮਾਂ ਉਹ ਅਨਮੋਲ ਰਿਸ਼ਤਾ ਹੈ ਜਿਸਦੀ ਮਮਤਾ, ਤਿਆਗ ਅਤੇ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਬੱਚੇ ਦੇ ਜਨਮ ਤੋਂ ਹੀ ਮਾਂ ਉਸਦੀ ਪਹਿਲੀ ਅਧਿਆਪਕ, ਪਹਿਲੀ ਸਾਥੀ ਅਤੇ ਪਹਿਲੀ ਸੁਰੱਖਿਆ ਬਣ ਜਾਂਦੀ ਹੈ। ਉਹ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀਆਂ ਖ਼ੁਾਹਿਸ਼ਾਂ ਤੱਕ ਕੁਰਬਾਨ ਕਰ ਦਿੰਦੀ ਹੈ। ਜ਼ਿੰਦਗੀ ਦੇ ਹਰ ਪੜਾਅ ‘ਤੇ ਮਾਂ ਦਾ ਸਾਥ ਮਨੁੱਖ ਨੂੰ ਹੌਸਲਾ ਦਿੰਦਾ ਹੈ। ਜਦੋਂ ਵੀ ਔਖੇ ਹਾਲਾਤ ਆਉਂਦੇ ਹਨ, ਮਾਂ ਦੇ ਹੌਸਲੇ ਭਰੇ ਸ਼ਬਦ ਨਵੀਂ ਤਾਕਤ ਦੇਂਦੇ ਹਨ। ਉਸਦੀ ਦੁਆ ਅਤੇ ਆਸ਼ੀਰਵਾਦ ਮਨੁੱਖ ਲਈ ਸਭ ਤੋਂ ਵੱਡੀ ਪੂੰਜੀ ਹੁੰਦੇ ਹਨ। ਆਧੁਨਿਕ ਦੌਰ ਵਿੱਚ ਮਾਵਾਂ ਘਰ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਸਮਾਜਿਕ ਅਤੇ ਪੇਸ਼ੇਵਰ ਖੇਤਰਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ। ਫਿਰ ਵੀ ਉਹ ਆਪਣੇ ਪਰਿਵਾਰ ਦੀ ਖੁਸ਼ਹਾਲੀ ਅਤੇ ਸੰਸਕਾਰਾਂ ਨੂੰ ਪਹਿਲ ਦਿੰਦੀਆਂ ਹਨ। ਮੇਰੀ ਜ਼ਿੰਦਗੀ ਚ ਮੇਰੀ ਮਾਂ ਦੀ ਅਹਿਮ ਭੂਮਿਕਾ ਹੈ: ਐਲਿਸ ਆਰਿਆ ਮਾਂ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਮੌਜਮ ਦੀ ਕੰਪਿਊਟਰ ਅਧਿਆਪਕਾ ਮੇਨਕਾ ਆਰਿਆ ਦੀ ਹੋਣਹਾਰ ਧੀ ਐਲਿਸ ਆਰਿਆ ਨੇ ਕਿਹਾ ਕਿ ਮਾਂ ਦਾ ਪਿਆਰ ਨਿਸ਼ਕਾਮ ਹੁੰਦਾ ਹੈ, ਜੋ ਹਰ ਮੁਸ਼ਕਲ ਵੇਲੇ ਬੱਚਿਆਂ ਨੂੰ ਹੌਸਲਾ ਅਤੇ ਸਹਾਰਾ ਦਿੰਦਾ ਹੈ।ਐਲਿਸ ਆਰਿਆ ਨੇ ਕਿਹਾ ਕਿ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀਆਂ ਕਈ ਖ਼ਾਹਿਸ਼ਾਂ ਤੱਕ ਕੁਰਬਾਨ ਕਰ ਦਿੰਦੀ ਹੈ। ਉਹ ਹਰ ਹਾਲਤ ਵਿੱਚ ਆਪਣੇ ਪਰਿਵਾਰ ਲਈ ਮਜ਼ਬੂਤ ਢਾਲ ਵਾਂਗ ਖੜ੍ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਾਂ ਦੇ ਪਿਆਰ, ਤਿਆਗ ਅਤੇ ਸਮਰਪਣ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ।ਉਸਨੇ ਕਿਹਾ ਕਿ ਹਰ ਬੱਚੇ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਮਾਂ ਦਿਵਸ ਹੀ ਨਹੀਂ, ਸਗੋਂ ਹਰ ਦਿਨ ਆਪਣੀ ਮਾਂ ਪ੍ਰਤੀ ਆਦਰ, ਪਿਆਰ ਅਤੇ ਕ੍ਰਿਤਜਤਾ ਪ੍ਰਗਟ ਕਰੇ। ਤਿੰਨਾਂ ਭੈਣਾਂ ਦੇ ਭਵਿੱਖ ਦੀ ਨਿਰਮਾਤਾ ਹੈ ਸਾਡੀ ਮਾਂ ਮਾਂ ਦਿਵਸ ਮੌਕੇ ਅੰਗਰੇਜ਼ੀ ਲੈਕਚਰਾਰ ਕੰਚਨ ਬਾਲਾ, ਸਾਇੰਸ ਮਿਸਟ੍ਰੈਸ ਸੀਮਾ ਰਾਣੀ ਅਤੇ ਸਾਇੰਸ ਮਿਸਟ੍ਰੈਸ ਸ਼ਿਵਾਨੀ ਡੋਡਾ ਨੇ ਆਪਣੀ ਮਾਤਾ ਸਰੋਜ ਰਾਣੀ ਬੱਬਰ ਪ੍ਰਤੀ ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕੀਤੀ। ਤਿੰਨਾਂ ਭੈਣਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਹੀ ਉਨ੍ਹਾਂ ਦੇ ਭਵਿੱਖ ਦੀ ਅਸਲ ਨਿਰਮਾਤਾ ਹੈ, ਜਿਸ ਦੀ ਮਿਹਨਤ, ਤਿਆਗ ਅਤੇ ਸੰਸਕਾਰਾਂ ਨੇ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਦੀ ਤਾਕਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਂ ਤੋਂ ਬਿਨਾਂ ਉਹ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੀਆਂ। ਜੀਵਨ ਦੇ ਹਰ ਪਹਿਲੂ ਨੂੰ ਸਮਝਣ, ਮੁਸ਼ਕਲ ਸਮਿਆਂ ਵਿੱਚ ਹੌਸਲਾ ਬਣੇ ਰਹਿਣ ਅਤੇ ਸਹੀ ਫ਼ੈਸਲੇ ਲੈਣ ਦੀ ਸਿੱਖ ਉਨ੍ਹਾਂ ਨੂੰ ਆਪਣੀ ਮਾਂ ਤੋਂ ਹੀ ਮਿਲੀ ਹੈ। ਤਿੰਨਾਂ ਭੈਣਾਂ ਨੇ ਕਿਹਾ ਕਿ ਮਾਂ ਨੇ ਹਮੇਸ਼ਾਂ ਉਨ੍ਹਾਂ ਨੂੰ ਸੱਚਾਈ, ਅਨੁਸ਼ਾਸਨ ਅਤੇ ਮਿਹਨਤ ਦਾ ਰਾਹ ਦਿਖਾਇਆ, ਜਿਸ ਕਾਰਨ ਉਹ ਅੱਜ ਆਪਣੇ-ਆਪਣੇ ਖੇਤਰ ਵਿੱਚ ਸਫਲਤਾ ਹਾਸਲ ਕਰ ਰਹੀਆਂ ਹਨ। ਮਾਂ ਦੇ ਸਮਰਪਣ ਨੇ ਦਿੱਤੀ ਅੱਗੇ ਵਧਣ ਦੀ ਪ੍ਰੇਰਣਾ : ਕਸ਼ਿਸ਼ ਭਾਰਤੀ ਫਾਜ਼ਿਲਕਾ ਨਿਵਾਸੀ ਸੁਰਿੰਦਰ ਭਾਰਤੀ ਦੀ ਪੁਤਰੀ ਕਸ਼ਿਸ਼ ਭਾਰਤੀ, ਜੋ ਐਮ.ਬੀ.ਬੀ.ਐਸ ਦੀ ਪੜਾਈ ਕਰ ਚੁਕੀ ਹੈਂ ਨੇ ਮਾਂ ਦਿਵਸ ਮੌਕੇ ਆਪਣੀ ਮਾਂ ਸੁਨੀਤਾ ਭਾਰਤੀ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ। ਕਸ਼ਿਸ਼ ਨੇ ਕਿਹਾ ਕਿ ਉਸ ਦੀ ਮਾਂ ਉਸ ਲਈ ਸਿਰਫ਼ ਮਾਂ ਹੀ ਨਹੀਂ, ਸਗੋਂ ਰੱਬ ਅਤੇ ਗੁਰੂ ਦੇ ਸਮਾਨ ਹੈ। ਉਹ ਕਹਿੰਦੀ ਹੈ ਕਿ ਘਰੇਲੂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਵੀ ਉਸ ਦੀ ਮਾਂ ਨੇ ਆਪਣੀ ਮਾਂ ਵਾਲੀ ਭੂਮਿਕਾ ਬੜੀ ਖੂਬਸੂਰਤੀ ਅਤੇ ਸਮਰਪਣ ਨਾਲ ਨਿਭਾਈ ਹੈ। ਉਸ ਦੀ ਮਾਂ ਨੇ ਹਰ ਮੌਕੇ ਉਸ ਦਾ ਹੌਸਲਾ ਵਧਾਇਆ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਮਾਂ ਦੀ ਗੋਦ ’ਚ ਹਰ ਚਿੰਤਾ ਪਲਾਂ ’ਚ ਦੂਰ ਹੋ ਜਾਂਦੀ ਹੈ ਮਾਂ ਦਿਵਸ ਦੇ ਮੌਕੇ ਸੁਹਾਨੀ ਕਠਪਾਲ ਅਤੇ ਸਲੋਨੀ ਕਾਠਪਾਲ ਨੇ ਆਪਣੀ ਮਾਤਾ ਪ੍ਰੀਤੀ ਕਾਠਪਾਲ ਪ੍ਰਤੀ ਪਿਆਰ, ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮਾਂ ਪਰਿਵਾਰ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ, ਜੋ ਆਪਣੇ ਪਿਆਰ, ਤਿਆਗ ਅਤੇ ਮਮਤਾ ਨਾਲ ਬੱਚਿਆਂ ਦੇ ਜੀਵਨ ਨੂੰ ਸੁੰਦਰ ਬਣਾਉਂਦੀ ਹੈ। ਦੋਵਾਂ ਭੈਣਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਹਰ ਕਦਮ ‘ਤੇ ਉਨ੍ਹਾਂ ਦਾ ਸਾਥ ਦਿੱਤਾ ਹੈ। ਬਚਪਨ ਤੋਂ ਲੈ ਕੇ ਅੱਜ ਤੱਕ ਮਾਂ ਨੇ ਸਿਰਫ਼ ਪਰਵਰਿਸ਼ ਹੀ ਨਹੀਂ ਕੀਤੀ, ਸਗੋਂ ਜੀਵਨ ਦੀਆਂ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਸਹੀ ਰਸਤੇ ‘ਤੇ ਚੱਲਣ ਦੀ ਸਿੱਖ ਵੀ ਦਿੱਤੀ ਹੈ। ਮੁਸ਼ਕਲ ਸਮਿਆਂ ਵਿੱਚ ਮਾਂ ਦੇ ਹੌਸਲੇ ਅਤੇ ਸਨੇਹ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਤਾਕਤ ਬਖ਼ਸ਼ੀ ਹੈ। ਮਾਂ ਦੀ ਮਮਤਾ ਮੇਰੀ ਸਭ ਤੋਂ ਵੱਡੀ ਤਾਕਤ : ਸੀਰਤ ਮਾਂ ਦਿਵਸ ਦੇ ਮੌਕੇ ਬੇਟੀ ਸੀਰਤ ਨੇ ਆਪਣੀ ਮਾਤਾ ਰਵਿੰਦਰ ਕੌਰ ਪ੍ਰਤੀ ਪਿਆਰ, ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕੀਤੀ। ਉਸ ਨੇ ਕਿਹਾ ਕਿ ਮਾਂ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਅਤੇ ਪ੍ਰੇਰਣਾ ਹੈ। ਮਾਂ ਦਾ ਪਿਆਰ, ਮਮਤਾ ਅਤੇ ਤਿਆਗ ਹੀ ਉਸ ਨੂੰ ਹਰ ਰੋਜ਼ ਅੱਗੇ ਵਧਣ ਦਾ ਹੌਸਲਾ ਦਿੰਦੇ ਹਨ।ਸੀਰਤ ਨੇ ਕਿਹਾ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਉਸ ਦੀ ਮਾਂ ਨੇ ਹਰ ਮੌਕੇ ਉਸ ਦਾ ਸਾਥ ਦਿੱਤਾ ਹੈ। ਜੀਵਨ ਦੇ ਹਰ ਪੜਾਅ ‘ਤੇ ਮਾਂ ਨੇ ਉਸ ਨੂੰ ਸਹੀ ਰਾਹ ਦਿਖਾਇਆ, ਚੰਗੀਆਂ ਕਦਰਾਂ-ਕੀਮਤਾਂ ਸਿਖਾਈਆਂ ਅਤੇ ਮੁਸ਼ਕਲ ਸਮਿਆਂ ਵਿੱਚ ਹਿੰਮਤ ਨਾਲ ਖੜ੍ਹੇ ਰਹਿਣ ਦੀ ਸਿੱਖ ਦਿੱਤੀ। ਮਾਂ ਦੀ ਮਮਤਾ ਨੂੰ ਪਰਿ ਚੁੱਘ ਦਾ ਸਲਾਮ ਮਾਂ ਦਿਵਸ ਦੇ ਮੌਕੇ ’ਤੇ ਪਰਿ ਚੁੱਘ ਨੇ ਆਪਣੀ ਮਾਤਾ ਰੇਣੁ ਚੁੱਘ ਪ੍ਰਤੀ ਆਦਰ ਅਤੇ ਸਤਿਕਾਰ ਪ੍ਰਗਟ ਕੀਤਾ। ਪਾਰਿ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਜੋ ਜੀਵਨ ਦੇ ਹਰ ਮੋੜ ’ਤੇ ਸਹੀ ਰਾਹ ਦਿਖਾਉਂਦੀ ਹੈ।ਉਨ੍ਹਾਂ ਕਿਹਾ ਕਿ ਮਾਤਾ ਰੇਣੁ ਚੁੱਘ ਵੱਲੋਂ ਮਿਲੇ ਸੰਸਕਾਰ, ਪਿਆਰ ਅਤੇ ਪ੍ਰੇਰਣਾ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹਨ। ਮਾਂ ਦੀਆਂ ਅਸੀਸਾਂ ਹੀ ਹਰ ਔਖੇ ਸਮੇਂ ਵਿੱਚ ਅੱਗੇ ਵਧਣ ਦਾ ਹੌਸਲਾ ਦਿੰਦੀਆਂ ਹਨ।ਮਾਂ ਦਿਵਸ ਮੌਕੇ ਪਰਿ ਚੁੱਘ ਨੇ ਸਮੂਹ ਮਾਵਾਂ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਤਿਆਗ, ਮਮਤਾ ਅਤੇ ਸਮਰਪਣ ਨੂੰ ਸਲਾਮ ਕੀਤਾ। ਮਾਂ ਦਿਵਸ ’ਤੇ ਮਾਤਾ ਅਨੀਤਾ ਬਜਾਜ ਨੂੰ ਮਨਨ ਬਜਾਜ ਦਾ ਨਮਨ ਮਾਂ ਦਿਵਸ ਦੇ ਮੌਕੇ ’ਤੇ ਮਨਨ ਬਜਾਜ ਨੇ ਆਪਣੀ ਮਾਤਾ ਅਨੀਤਾ ਬਜਾਜ ਨੂੰ ਨਮਨ ਕਰਦਿਆਂ ਕਿਹਾ ਕਿ ਮਾਂ ਜੀਵਨ ਦੀ ਪਹਿਲੀ ਅਧਿਆਪਕ ਹੁੰਦੀ ਹੈ। ਉਹ ਬੱਚਿਆਂ ਨੂੰ ਸੰਸਕਾਰ, ਮਿਹਨਤ ਅਤੇ ਸਹੀ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ।ਮਨਨ ਬਜਾਜ ਨੇ ਕਿਹਾ ਕਿ ਮਾਤਾ ਅਨੀਤਾ ਬਜਾਜ ਵੱਲੋਂ ਮਿਲੀਆਂ ਸਿੱਖਿਆਵਾਂ ਅਤੇ ਜੀਵਨ ਮੁੱਲ ਉਨ੍ਹਾਂ ਲਈ ਹਮੇਸ਼ਾ ਮਾਰਗਦਰਸ਼ਕ ਰਹੇ ਹਨ। ਉਨ੍ਹਾਂ ਕਿਹਾ ਕਿ ਮਾਂ ਦਾ ਪਿਆਰ, ਤਿਆਗ ਅਤੇ ਹੌਸਲਾ ਹੀ ਵਿਅਕਤੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ।ਉਸਨੇ ਕਿਹਾ ਕਿ ਮਾਂ ਦੀਆਂ ਅਸੀਸਾਂ ਅਤੇ ਪ੍ਰੇਰਣਾ ਨਾਲ ਹੀ ਹਰ ਔਖੇ ਸਮੇਂ ਵਿੱਚ ਅੱਗੇ ਵਧਣ ਦਾ ਹੌਸਲਾ ਮਿਲਦਾ ਹੈ। ਮਾਂ ਦਿਵਸ ਮੌਕੇ ਉਨ੍ਹਾਂ ਨੇ ਸਮੂਹ ਮਾਵਾਂ ਪ੍ਰਤੀ ਆਦਰ ਅਤੇ ਸਤਿਕਾਰ ਪ੍ਰਗਟ ਕੀਤਾ।