ਹੇਮਕੁੰਟ ਸਕੂਲ ਵਿਖੇ ਮਾਂ ਦਿਵਸ ਸਬੰਧੀ ਸਮਾਗਮ ਕਰਵਾਇਆ
ਹੇਮਕੁੰਟ ਸਕੂਲ ਵਿਖੇ ਮਾਂ ਦੇ ਪਿਆਰ ਨੂੰ ਸਮਰਪਿਤ ਮਾਂ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ
Publish Date: Sat, 09 May 2026 04:25 PM (IST)
Updated Date: Sat, 09 May 2026 04:26 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਮਾਂ ਦਿਵਸ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਐੱਮਡੀ ਰਣਜੀਤ ਕੌਰ ਸੰਧੂ ਵੱਲੋਂ ਮਾਂ ਦੀ ਮਹਾਨਤਾ ਨੂੰ ਸਮਰਪਿਤ ਸ਼ਬਦਾਂ ਨਾਲ ਕੀਤੀ ਗਈ। ਗਰੁੱਪ ਵਾਈਜ਼ ਅਧਿਆਪਕਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਅਧਿਆਪਕਾਂ ਵੱਲੋਂ ਬਿਨਾਂ ਅੱਗ ਦੇ ਕਈ ਪ੍ਰਕਾਰ ਦੇ ਸੁਆਦਿਸ਼ਟ ਭੋਜਨ ਤਿਆਰ ਕੀਤੇ ਗਏ, ਸਭ ਨੇ ਆਪਣੀ ਕਲਾ,ਸਫ਼ਾਈ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਧਿਆਪਕਾਂ ਦੀ ਮਿਹਨਤ ਅਤੇ ਟੀਮ ਵਰਕ ਨੇ ਸਭ ਨੂੰ ਪ੍ਰਭਾਵਿਤ ਕੀਤਾ। ਜੱਜ ਸਾਹਿਬਾਨ ਵੱਲੋਂ ਸਭ ਪ੍ਰਤੀਯੋਗੀਆਂ ਦੀ ਪ੍ਰਸਤੁਤੀ ਰਚਨਾਤਮਕਤਾ ਅਤੇ ਆਤਮਵਿਸ਼ਵਾਸ ਅਤੇ ਸਮੂਹਿਕ ਭਾਗੀਦਾਰੀ ਨੂੰ ਧਿਆਨ ਵਿਚ ਰੱਖਦਿਆਂ ਬਹੁਤ ਹੀ ਸੁਚੱਜੇ ਢੰਗ ਨਾਲ “ਬੈਸਟ ਮੌਮ’’ ਦੀ ਚੋਣ ਕੀਤੀ ਗਈ। ਸਭ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਵਿੱਚ ਦਵਿੰਦਰ ਕੌਰ ਨੇ ਆਪਣੀ ਵਿਲੱਖਣ ਕਲਾ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਇਹ ਖਿਤਾਬ ਆਪਣੇ ਨਾਮ ਕੀਤਾ। ਸਕੂਲ ਮਨੈਜਮੈਂਟ ਵੱਲੋਂ ਉਨ੍ਹਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮਡੀ ਰਣਜੀਤ ਕੌਰ ਸੰਧੂ ਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਕਿਹਾ ਕਿ ਮਾਂ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ, ਸਾਨੂੰ ਹਮੇਸ਼ਾ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੰਤ ਵਿਚ ਸਭ ਨੂੰ ਮਾਂ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮਾਂ ਦਾ ਪਿਆਰ ਦੁਨੀਆਂ ਦਾ ਸਭ ਤੋਂ ਨਿਸ਼ਕਾਮ ਪਿਆਰ ਹੁੰਦਾ ਹੈ ਅਤੇ ਹਰ ਬੱਚੇ ਨੂੰ ਆਪਣੀ ਮਾਂ ਦਾ ਆਦਰ ਅਤੇ ਧੰਨਵਾਦ ਕਰਨਾ ਚਾਹੀਦਾ ਹੈ।