ਅਜੀਜ ਵਾਲੀ ਦੇ ਗ]ਰੀਬ ਪਰਿਵਾਰਾਂ ’ਚੇ ਝੂਠੇ ਪਰਚੇ ਨੂੰ ਰੱਦ ਕਰਨ ਦੀ ਮੰਗ
ਪਿੰਡ ਅਜੀਜ ਵਾਲੀ ਦੇ ਗਰੀਬ ਪਰਿਵਾਰਾਂ ਉੱਪਰ ਕੀਤੇ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਜਥਾ ਐੱਸਐੱਸਪੀ ਨੂੰ ਮਿਲਿਆ
Publish Date: Mon, 20 Apr 2026 06:15 PM (IST)
Updated Date: Mon, 20 Apr 2026 06:18 PM (IST)
![ਅਜੀਜ ਵਾਲੀ ਦੇ ਗ]ਰੀਬ ਪਰਿਵਾਰਾਂ ’ਚੇ ਝੂਠੇ ਪਰਚੇ ਨੂੰ ਰੱਦ ਕਰਨ ਦੀ ਮੰਗ](https://img.punjabijagran.com/punjabi/20042026/20_04_2026-20fzr_13_20042026_648.jpg)
ਪਰਮਿੰਦਰ ਸਿੰਘ, ਥਿੰਦ ਪੰਜਾਬੀ ਜਾਗਰਣ, ਫਿਰੋਜ਼ਪੁਰ : ਪਿੰਡ ਅਜੀਜ ਵਾਲੀ ਵਸਤੀ ਦੇ ਗਰੀਬ ਪਰਿਵਾਰਾਂ ਉੱਪਰ ਥਾਣਾ ਕੁੱਲਗੜੀ ਵਿਚ ਕੀਤੇ ਗਏ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਪਿੰਡ ਅਜੀਜ ਵਾਲੀ ਵਸਤੀ ਦਾ ਵੱਡਾ ਜਥਾ ਸਾਂਝੇ ਰੂਪ ਵਿਚ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੂੰ ਮਿਲਿਆ। ਅੱਜ ਦੇ ਜੱਥੇ ਦੀ ਅਗਵਾਈ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ ਅਤੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾਂ ਨੇ ਕੀਤੀ। ਅੱਜ ਮਿਲਣ ਵਾਲ਼ੇ ਆਗੂਆਂ ਦੀ ਗੱਲਬਾਤ ਸੁਣਨ ਤੋਂ ਬਾਅਦ ਸੀਨੀਅਰ ਕਪਤਾਨ ਵੱਲੋਂ ਇਸ ਮਸਲੇ ਦੀ ਤਫਤੀਸ਼ ਡੀਐੱਸਪੀ ਦਿਹਾਤੀ ਨੂੰ ਸੌਪ ਦਿੱਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਇਕ ਸਿਆਸੀ ਆਗੂ ਵੱਲੋਂ ਆਪਣੀ ਹਉਮੈ ਨੂੰ ਪੱਠੇ ਪਾਉਣ ਖਾਤਰ ਇਕ ਮਾਮੂਲੀ ਜਿਹੇ ਝਗੜੇ ਨੂੰ ਇਕ ਵੱਡੀ ਤੇ ਝੂਠੀ ਕਹਾਣੀ ਬਣਾ ਕੇ ਭਾਈਚਾਰਿਆ ਵਿਚ ਪਾੜਾ ਪਾਉਣ ਦਾ ਬੱਜਰ ਗੁਨਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਗਰੀਬ ਮੇਹਨਤੀ ਪਰਿਵਾਰ ਨੂੰ ਲੁਟੇਰੇ ਦੱਸਣ ਵਾਲ਼ੇ ਰਾਜਨੀਤਿਕ ਆਗੂ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ। ਕਿਸਾਨ ਆਗੂ ਨੇ ਕਿਹਾ ਕਿ ਸੋਸ਼ਲ ਮੀਡੀਆ ਚੈਨਲ ਉੱਪਰ ਪਿੰਡ ਅਜੀਜ ਵਾਲੀ ਵਸਤੀ ਦੇ ਗਰੀਬ ਕਿਰਤੀ ਪਰਿਵਾਰਾਂ ਅਤੇ ਯੂਨੀਅਨ ਆਗੂਆਂ ਖਿਲਾਫ ਬੇਬੁਨਿਆਦ ਅਤੇ ਝੂਠੀ ਦੂਸ਼ਣਬਾਜੀ ਕਰਨ ਵਾਲ਼ੇ ਨਫਰਤੀ ਰਾਜਨੀਤਿਕ ਵਿਅਕਤੀ ਨੂੰ ਲੋਕਾਂ ਵਿੱਚ ਬੇਪਰਦ ਕਰਾਂਗੇ। ਇਸ ਮੌਕੇ ਬਲਾਕ ਘੱਲ ਖੁਰਦ ਦੇ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ, ਜਸਵੀਰ ਸਿੰਘ ਮੱਲਵਾਲ, ਗੁਰਸੇਵਕ ਸਿੰਘ ਸੁਰਸਿੰਘ ਵਾਲਾ, ਹਰਪ੍ਰੀਤ ਸਿੰਘ ਵਸਤੀ ਇੰਦਰ ਸਿੰਘ, ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ, ਸੁਬੇਗ ਸਿੰਘ ਸਰਪੰਚ ਬਸਤੀ ਅਜੀਜ ਵਾਲੀ, ਰਾਜਵਿੰਦਰ ਸਿੰਘ, ਕਿੱਕਰ ਸਿੰਘ, ਰੇਸ਼ਮ ਸਿੰਘ, ਮੁਖਤਿਆਰ ਸਿੰਘ, ਹਰਬੰਸ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ, ਕਰਮਜੀਤ ਸਿੰਘ, ਜਗਮੀਤ ਸਿੰਘ, ਹਰਬੰਸ ਸਿੰਘ ਮਖੂ, ਪਵਨਪ੍ਰੀਤ ਸਿੰਘ, ਸੁਰਜੀਤ ਸਿੰਘ ਬੰਤਾ ਸਿੰਘ, ਬਖਸ਼ੀਸ਼ ਸਿੰਘ, ਛਿੰਦਰਪਾਲ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਬਸਤੀ ਅਜੀਜ ਵਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ।