ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਵਿਚ ਸ਼ਾਨਦਾਰ ਇਨਵੈਸਟੀਚਰ ਸਮਾਰੋਹ ਆਯੋਜਿਤ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਵੱਲੋਂ ਸੈਸ਼ਨ 2026–27 ਲਈ ਇਕ ਸ਼ਾਨਦਾਰ ਇਨਵੈਸਟੀਚਰ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਮਾਸਟਰ ਤਰਨਪ੍ਰੀਤ ਸਿੰਘ ਬਾਰਵੀਂ ਕਾਮਰਸ ਨੂੰ ਹੈੱਡ ਬੁਆਏ, ਅਰਸ਼ਦੀਪ ਕੌਰ ਬਾਰਵੀਂ ਸਾਇੰਸ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ। ਮਾਸਟਰ ਸਿਮਰਪ੍ਰੀਤ ਸਿੰਘ ਗਿਆਰਵੀਂ ਨਾਨ-ਮੈਡੀਕਲ ਅਤੇ ਪ੍ਰਨੀਤ ਕੌਰ ਗਿਆਰਵੀਂ ਮੈਡੀਕਲ ਨੂੰ ਵਾਈਸ ਹੈੱਡ ਬੁਆਏ ਅਤੇ ਵਾਈਸ ਹੈੱਡ ਗਰਲ ਬਣਾਇਆ ਗਿਆ। ਸਪੋਰਟਸ ਕੈਪਟਨ ਦਿਲਜੀਤ ਸਿੰਘ, ਐੱਸਬੀਐੱਸ ਤੇ ਕੋਮਲਪ੍ਰੀਤ ਕੌਰ ਸੀਵੀਆਰ, ਡਿਸ਼ਪਲਿਨ ਕੈਪਟਨ ਗੁਰਬਾਜ ਸਿੰਘ ਸਿੱਧੂ ਐੱਸਬੀਐੱਸ ਤੇ ਅੱਗ੍ਰਿਮਾ ਠਾਕੁਰ ਸੀਵੀਆਰ ਚੁਣੇ ਗਏ। ਕਲਚਰਲ ਕੈਪਟਨ ਸਤਨਾਮ ਸਿੰਘ ਐੱਲਬੀਐੱਸ ਅਤੇ ਸਿਮਰਨਜੀਤ ਕੌਰ ਆਰਐੱਨਟੀ ਲਿਟਰੇਰੀ, ਕੈਪਟਨ ਪ੍ਰਿਤਪਾਲ ਸਿੰਘ ਸੀਵੀਆਰ ਤੇ ਮਿਸ ਅਸ਼ਮੀਤ ਕੌਰ ਐੱਲਬੀਐਸ ਚੁਣੇ ਗਏ। ਹਾਊਸ ਕੌਂਸਲ ਨਿਯੁਕਤੀਆਂ ਵਿਚ ਆਰਐੱਨਟੀ ਹਾਊਸ ਵਿਚ ਹਾਊਸ ਕੈਪਟਨ (ਲੜਕੇ) ਅਮਰੀਕ ਸਿੰਘ ਬਾਰਵੀਂ 12 ਕਾਮਰਸ, ਹਾਊਸ ਕੈਪਟਨ (ਲੜਕੀਆਂ) ਮਹਿਕਪ੍ਰੀਤ ਕੌਰ ਬਾਰਵੀਂ ਸਾਇੰਸ, ਵਾਈਸ ਕੈਪਟਨ ਲੜਕੇ ਗੁਰਸ਼ਾਨ ਸਿੰਘ ਗਿਆਰਵੀਂ ਆਰਟਸ ਵਾਈਸ ਕੈਪਟਨ, ਲੜਕੀਆਂ ਮਨਰਾਜ ਕੌਰ ਗਿਆਰਵੀਂ ਸਾਇੰਸ ਡਿਸ਼ਪਲਿਨ, ਕੈਪਟਨ ਲੜਕੇ ਹਰਮਨ ਸਿੰਘ ਬਾਰਵੀਂ ਕਾਮਰਸ, ਡਿਸ਼ਪਲਿਨ ਕੈਪਟਨ ਲੜਕੀਆਂ ਹਰਮਨਪ੍ਰੀਤ ਕੌਰ ਬਾਰਵੀਂ ਸਾਇੰਸ, ਸਪੋਰਟਸ ਕੈਪਟਨ (ਲੜਕੇ) ਪ੍ਰਣਵ ਬਾਰਵੀਂ ਸਾਇੰਸ, ਸਪੋਰਟਸ ਕੈਪਟਨ ਲੜਕੀਆਂ ਰਸਮੀਨ ਕੌਰ ਬਾਰਵੀਂ ਸਾਇੰਸ, ਕਲਚਰਲ ਕੈਪਟਨ ਲੜਕੇ ਮਨਪ੍ਰੀਤ ਸਿੰਘ ਬਾਰਵੀਂ ਆਰਟਸ, ਕਲਚਰਲ ਕੈਪਟਨ ਲੜਕੀਆਂ ਤਨਵੀਰ ਕੌਰ ਬਾਰਵੀਂ 12 ਸਾਇੰਸ, ਲਿਟਰੇਰੀ ਕੈਪਟਨ ਜਸਕਰਨ ਸਿੰਘ ਬਾਰਵੀਂ ਸਾਇੰਸ, ਲਿਟਰੇਰੀ ਕੈਪਟਨ ਕੋਮਲ ਕੌਰ ਬਾਰਵੀਂ ਕਾਮਰਸ, ਸੀਵੀਆਰ ਹਾਊਸ ਕੈਪਟਨ (ਲੜਕੇ) ਹਰਭਜਨ ਸਿੰਘ ਬਾਰਵੀਂ ਆਰਟਸ, ਹਾਊਸ ਕੈਪਟਨ (ਲੜਕੀਆਂ) ਹਰਮਨਪ੍ਰੀਤ ਕੌਰ ਬਾਰਵੀਂ ਸਾਇੰਸ, ਵਾਈਸ ਕੈਪਟਨ ਲੜਕੇ ਭਵਜੋਤ ਸਿੰਘ ਗਿਆਰਵੀਂ ਸਾਇੰਸ, ਵਾਈਸ ਕੈਪਟਨ ਪ੍ਰਨੀਤ ਕੌਰ ਗਿਆਰਵੀਂ ਕਾਮਰਸ, ਡਿਸ਼ਪਲਿਨ ਕੈਪਟਨ ਗੁਰਜਾਪ ਸਿੰਘ ਬਾਰਵੀਂ ਸਾਇੰਸ, ਡਿਸ਼ਪਲਿਨ ਕੈਪਟਨ ਸ਼ਾਨਪ੍ਰੀਤ ਕੌਰ ਬਾਰਵੀਂ ਆਰਟਸ, ਸਪੋਰਟਸ ਕੈਪਟਨ ਅਰਸ਼ਦੀਪ ਸਿੰਘ ਬਾਰਵੀਂ ਕਾਮਰਸ, ਸਪੋਰਟਸ ਕੈਪਟਨ ਨਰਿੰਦਰਬੀਰ ਕੌਰ ਬਾਰਵੀਂ ਆਰਟਸ, ਕਲਚਰਲ ਕੈਪਟਨ ਮਨਜੋਤ ਸਿੰਘ ਬਾਰਵੀਂ ਆਰਟਸ ਤੋਂ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀ ਕਲਚਰਲ ਕੈਪਟਨ, ਲਿਟਰੇਰੀ ਕੈਪਟਨ ਹਾਊਸ ਕੈਪਟਨ ਵਾਈਸ ਕੈਪਟਨ, ਡਿਸਪਲਿਨ ਕੈਪਟਨ, ਸਪੋਰਟਸ ਕੈਪਟਨ, ਕਲਚਰਲ ਕੈਪਟਨ, ਲਿਟਰੇਰੀ ਕੈਪਟਨਚੁਣੇ ਗਏ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰਜ਼ ਰੀਨਾ ਠਾਕੁਰ, ਅਨੁਪਮਾ ਠਾਕੁਰ, ਦਵਿੰਦਰ ਕੁਮਾਰ ਅਤੇ ਸੁਰਿੰਦਰ ਕਟੋਚ ਵੀ ਹਾਜ਼ਰ ਸਨ। ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਸਾਰੇ ਨਵੇਂ ਚੁਣੇ ਗਏ ਵਿਦਿਆਰਥੀ ਨੇਤਾਵਾਂ ਨੂੰ ਵਧਾਈ ਦਿੱਤੀ।