ਲੱਖ ਦਾਤਾ ਪੀਰ ਦੀ ਯਾਦ ’ਚ ਮੇਲਾ ਕਰਵਾਇਆ
ਇਤਿਹਾਸਕ ਕਸਬਾ ਮੁੱਦਕੀ ਵਿਖੇ ਲਖ ਦਾਤਾ ਪੀਰ ਜੀ ਦੀ ਯਾਦ ਵਿਚ ਮੇਲਾ ਕਰਵਾਇਆ
Publish Date: Mon, 11 May 2026 03:51 PM (IST)
Updated Date: Mon, 11 May 2026 03:54 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ, ਮੁੱਦਕੀ : ਇਤਿਹਾਸਕ ਕਸਬਾ ਮੁੱਦਕੀ ਵਿਖੇ ਦਰਗਾਹ ਸਖੀ ਸੁਲਤਾਨ ਲੱਖ ਦਾਤਾ ਪੀਰ ਦੀ ਸਮਾਧ ’ਤੇ ਮੁੱਖ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਭੈਲ ਦੀ ਰਹਿਨੁਮਾਈ ਹੇਠ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਗਾਇਕਾ ਅਮਨ ਰੋਜ਼ੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਸੇਖੋਂ ਦੇ ਪਿਤਾ ਜੰਗੀਰ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੇਲਾ ਪ੍ਰਬੰਧਕਾਂ ਅਤੇ ਸਮੂਹ ਭੈਲ ਪਰਿਵਾਰ ਵੱਲੋਂ ਜੰਗੀਰ ਸਿੰਘ ਸੇਖੋਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਗਾਇਕਾ ਅਮਨ ਰੋਜ਼ੀ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਬਾਬਾ ਹਰਪ੍ਰੀਤ ਸਿੰਘ ਭੈਲ ਮੁੱਖ ਸੇਵਾਦਾਰ, ਪਵਿੱਤਰ ਸਿੰਘ ਭੈਲ, ਜਸਵਿੰਦਰ ਸਿੰਘ ਬੱਬੂ ਭੈਲ, ਲਖਵਿੰਦਰ ਸਿੰਘ ਭੈਲ, ਦਲੇਰ ਸਿੰਘ ਭੈਲ, ਲਖਵੀਰ ਸਿੰਘ ਭੈਲ, ਜੋਗਿੰਦਰ ਸਿੰਘ ਭੈਲ, ਰਣਜੀਤ ਸਿੰਘ ਰਾਣਾ ਭੈਲ, ਬਲਵਿੰਦਰ ਸਿੰਘ ਖੁਰਮੀ, ਬੋਹੜ ਸਿੰਘ ਭੈਲ, ਸਾਬਾ ਭੈਲ, ਬਲਜੀਤ ਸਿੰਘ ਬਲੂ ਭੈਲ, ਕਿੱਕਰ ਸਿੰਘ ਭੈਲ, ਗੁਰਵਿੰਦਰ ਸਿੰਘ ਭੈਲ, ਗੋਰਾ ਭੈਲ, ਜੀਤੀ ਭੈਲ, ਪਿੱਪਲ ਸਿੰਘ ਭੈਲ, ਜਤਿੰਦਰ ਸਿੰਘ ਘਾਲੀ, ਮਾਸਟਰ ਮੇਜਰ ਸਿੰਘ, ਗੁਰਬੀਰ ਸਿੰਘ, ਸੁਖੀ ਭੁੱਲਰ, ਸੁਖਜੀਤ ਸਿੰਘ ਬਰਾੜ ਅਤੇ ਗੁਰਨਾਮ ਸਿੰਘ ਗਾਮਾ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਅਤੇ ਪਤਵੰਤੇ ਸੱਜਣ ਮੌਜ਼ੂਦ ਸਨ।