ਸਰਹੱਦੀ ਚੌਕੀ ਡੀਟੀ ਮੱਲ ਕੋਲੋਂ ਡ੍ਰੋਨ ਬਰਾਮਦ, ਅਣਪਛਾਤਾ ਨਾਮਜ਼ਦ
ਸਰਹੱਦੀ ਚੋਂਕੀ ਡੀਟੀ ਮੱਲ ਦੇ ਕੋਲੋਂ ਇਕ ਡਰੋਨ ਬਰਾਮਦ
Publish Date: Tue, 12 May 2026 06:21 PM (IST)
Updated Date: Wed, 13 May 2026 04:07 AM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਦੀ ਸਰਹੱਦੀ ਚੌਕੀ ਡੀਟੀ ਮੱਲ ਕੋਲੋਂ ਬੀਐੱਸਐੱਫ ਨੇ ਇਕ ਡ੍ਰੋਨ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਮਮਦੋਟ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮਮਦੋਟ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਅਜੈ ਕੁਮਾਰ ਕੰਪਨੀ ਕਮਾਂਡਰ ਡੀਟੀ ਮੱਲ ਦੋਨਾ ਤੇਲੂ ਮੱਲ ਵੱਲੋਂ ਇਕ ਪੱਤਰ ਨੰਬਰ ਓਪੀਐੱਸ/ਈ ਸੀਓਵਾਈ/ਐੱਫਆਈਆਰ/2026/284 ‘ਈ’ ਸੀਓਵਾਈ 115 ਬਟਾਲੀਅਨ ਬੀਐੱਸਐੱਫ ਬੀਓਪੀ ਡੀਟੀ ਮੱਲ ਥਾਣਾ ਮੌਸੂਲ ਹੋਇਆ ਸੀ। ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਪੱਤਰ ’ਚ ਦੱਸਿਆ ਗਿਆ ਕਿ ਚੌਕੀ ਡੀਟੀ ਮੱਲ ਬੀਐੱਸਐੱਫ ਪਾਸ ਇਕ ਡ੍ਰੋਨ ਛੋਟਾ ਡੀਜੇਆਈ ਮਾਵਿਕ 4 ਪਰੋ ਮਾਡਲ ਨੰਬਰ ਐੱਲ 3 ਏ ਮੇਡ ਇਨ ਚਾਇਨਾ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਸਬੰਧ ’ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।