ਮੰਡੀ ਲਾਧੂਕਾ ਵਿਖੇ ਸਿਹਤ ਬੀਮਾ ਕਾਰਡ ਬਣਾਏ
ਮੰਡੀ ਲਾਧੂਕਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਕੈਂਪ ਲਗਵਾਇਆ ਗਿਆ
Publish Date: Sat, 07 Mar 2026 04:49 PM (IST)
Updated Date: Sat, 07 Mar 2026 04:51 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ, ਮੰਡੀ ਲਾਧੂਕਾ : ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਦਾ 10 ਲੱਖ ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ। ਮੰਡੀ ਲਾਧੂਕਾ ਦੇ ਸ਼ਹੀਦ ਭਗਤ ਸਿੰਘ ਚੋਂਕ ਵਿੱਚ ਗ੍ਰਾਮ ਪੰਚਾਇਤ ਵੱਲੋਂ ਇੱਕ ਕੈਂਪ ਲਗਵਾਇਆ ਗਿਆ, ਜਿਸ ਵਿੱਚ ਫਾਜ਼ਿਲਕਾ ਦੇ ਸੁਵਿਧਾ ਕੇਂਦਰ ਤੋਂ ਮੋਹਿਤ ਕੁਮਾਰ ਤੇ ਰਾਜੀਵ ਕੁਮਾਰ ਨੇ ਲੋਕਾਂ ਦੇ ਕਾਰਡ ਬਣਾਏ। ਮੰਡੀ ਲਾਧੂਕਾ ਦੇ ਸਰਪੰਚ ਮਨਜੋਤ ਖੇੜਾ ਨੇ ਦੱਸਿਆ ਕਿ ਇਹ ਬੀਮਾ ਯੋਜਨਾ ਦਾ ਹਰ ਇੱਕ ਪਰਿਵਾਰ ਨੂੰ ਫਾਇਦਾ ਲੈਣਾ ਚਾਹੀਦਾ ਹੈ ਜਿਸ ਵਿੱਚ ਹਰ ਕੈਟਾਗਰੀ ਦਾ 10 ਲੱਖ ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਵਧੀਆ ਹਸਪਤਾਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ਮੰਡੀ ਦੀ ਗ੍ਰਾਮ ਪੰਚਾਇਤ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਪੰਚ ਸੈਡੀ ਅਸੀਜਾ, ਰਮਨ ਨਰੂਲਾ, ਪ੍ਰਧਾਨ ਵਰਿੰਦਰ ਸਿੰਘ ਤੇ ਸੁਰਿੰਦਰ ਕੁਮਾਰ ਸਿਡਾਨਾ ਹਾਜ਼ਰ ਸਨ।