ਫ਼ਿਰੋਜ਼ਪੁਰ ਮੰਡਲ ਪਾਰਸਲ ਦਫ਼ਤਰਾਂ ’ਚ 90% ਲੈਣ-ਦੇਣ ਆਨਲਾਈਨ
ਫ਼ਿਰੋਜ਼ਪੁਰ ਮੰਡਲ ਦੇ ਪਾਰਸਲ ਦਫ਼ਤਰਾਂ ਵਿਚ 90 ਫ਼ੀਸਦੀ ਲੈਣ-ਦੇਣ ਹੋਇਆ ਆਨਲਾਈਨ
Publish Date: Mon, 16 Mar 2026 04:32 PM (IST)
Updated Date: Mon, 16 Mar 2026 04:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਸਥਿਤ ਪਾਰਸਲ ਦਫ਼ਤਰਾਂ ਵਿਚ ਲੈਣ-ਦੇਣ ਦੀ ਪ੍ਰਕਿਰਿਆ ਨੂੰ ਸਰਲ, ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਡਿਜੀਟਲ ਭੁਗਤਾਨ ਪ੍ਰਣਾਲੀ ਅਪਣਾਉਣ ਨਾਲ ਵਪਾਰੀਆਂ ਵੱਲੋਂ ਕੀਤੇ ਗਏ ਅਸਲ ਲੈਣ-ਦੇਣ ਦੇ ਅਨੁਸਾਰ ਹੀ ਭੁਗਤਾਨ ਯਕੀਨੀ ਹੁੰਦਾ ਹੈ, ਜਿਸ ਨਾਲ ਪੂਰੀ ਪ੍ਰਕਿਰਿਆ ਪਾਰਦਰਸ਼ੀ ਬਣਦੀ ਹੈ। ਜੇਕਰ ਕਿਸੇ ਤਕਨੀਕੀ ਸਮੱਸਿਆ ਕਾਰਨ ਡਿਜੀਟਲ ਭੁਗਤਾਨ ਨਹੀਂ ਹੋ ਪਾ ਰਿਹਾ, ਤਾਂ ਅਜਿਹੀ ਸਥਿਤੀ ਵਿਚ ਨਕਦ ਭੁਗਤਾਨ ਵੀ ਸਵੀਕਾਰ ਕੀਤੇ ਜਾ ਰਹੇ ਹਨ। ਇਹ ਵਿਵਸਥਾ ਪੂਰੇ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਸਟੇਸ਼ਨਾਂ ’ਤੇ ਲਾਗੂ ਹੈ। ਮੰਡਲ ਦੇ ਪਾਰਸਲ ਦਫ਼ਤਰਾਂ ਵਿਚ ਲਗਭਗ 90 ਫ਼ੀਸਦੀ ਭੁਗਤਾਨ ਡਿਜੀਟਲ ਮਾਧਿਅਮਾਂ ਰਾਹੀਂ ਹੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬਾਕੀ ਰਹਿੰਦੇ ਲਗਭਗ 10 ਫ਼ੀਸਦੀ ਵਪਾਰੀਆਂ ਨੂੰ ਵੀ ਹੌਲੀ-ਹੌਲੀ ਡਿਜੀਟਲ ਪ੍ਰਣਾਲੀ ਅਪਣਾਉਣ ਲਈ ਜਾਗਰੂਕ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ (ਫਰੇਟ) ਮਨੂ ਗਰਗ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦਾ ਉਦੇਸ਼ ਹੈ ਕਿ ਵੱਧ ਤੋਂ ਵੱਧ ਲੋਕ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਅਪਣਾਉਣ, ਤਾਂ ਜੋ ਭੁਗਤਾਨ ਵਿਵਸਥਾ ਵਧੇਰੇ ਪਾਰਦਰਸ਼ੀ, ਸੁਰੱਖਿਅਤ ਅਤੇ ਸੁਚਾਰੂ ਬਣ ਸਕੇ।