ਕੇਂਦਰੀ ਜੇਲ੍ਹ ’ਚੋਂ 8 ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ
ਕੇਂਦਰੀ ਜੇਲ੍ਹ ’ਚੋਂ 8 ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ
Publish Date: Fri, 13 Mar 2026 04:25 PM (IST)
Updated Date: Fri, 13 Mar 2026 04:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨ ਵੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ 5 ਮੋਬਾਇਲ ਫੋਲ ਅਤੇ 4 ਪੂੜੀਆਂ ਤੰਬਾਕੂ ਦੀਆਂ ਮਿਲੀਆਂ ਹਨ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 10 ਹਵਾਲਾਤੀਆਂ ਖਿਲਾਫ 52-ਏ, 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਆਈ ਸੁਖਦੇਵ ਨੇ ਦੱਸਿਆ ਕਿ ਇਕ ਪੱਤਰ ਨੰਬਰ 1697 ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਨੇ ਦੱਸਿਆ ਕਿ ਮਿਤੀ 7 ਮਾਰਚ 2026 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਹਵਾਲਾਤੀ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਇਕੱਤਰ ਸਿੰਘ ਵਾਸੀ ਮਾਣੂੰਕੇ ਗਿੱਲ, ਮੋਗਾ, ਹਵਾਲਾਤੀ ਵਰਿੰਦਰ ਉਰਫ ਵਿੰਮੀ ਪੁੱਤਰ ਜਰਨੈਲ ਸਿੰਘ ਵਾਸੀ ਮੋੜ ਕਲਾਂ ਨੇੜੇ ਗੌਰਮਿੰਟ ਸਕੂਲ ਥਾਣਾ ਮੋੜ, ਬਠਿੰਡਾ ਅਤੇ ਕੈਦੀ ਸਤਨਾਮ ਸਿੰਘ ਚੌਧਰੀ ਉਰਫ ਅਮਨਾ ਪੁੱਤਰ ਮਦਨ ਲਾਲ ਵਾਸੀ ਪਿੰਡ ਹਾਜੀਪੁਰ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਕੋਲੋਂ 3 ਮੋਬਾਇਲ ਫੋਨ ਬਰਾਮਦ ਹੋਏ ਹੋਏ ਹਨ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ 1606 ਮਿਤੀ 4 ਮਾਰਚ 2026 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਹਵਾਲਾਤੀ ਵਿਨੈ ਭੰਡਾਰੀ ਪੁੱਤਰ ਵਿਨੋਦ ਕੁਮਾਰ ਵਾਸੀ ਮੁਹੱਲਾ ਫਤਿਹਗੰਜ਼, ਲੁਧਿਆਣਾ ਥਾਣਾ ਡਵੀਜ਼ਨ ਨੰਬਰ 04 ਲੁਧਿਆਣਾ, ਹਵਾਲਾਤੀ ਸਿਮਰਨਜੀਤ ਸਿੰਘ ਪੁੱਰਤ ਜਸਵਿੰਦਰ ਸਿੰਘ ਵਾਸੀ ਵਰਿਆਂ ਥਾਣਾ ਮਖੂ, ਹਵਾਲਾਤੀ ਸੰਨੀ ਪੁੱਤਰ ਸਵਰਨ ਸਿੰਘ ਵਾਸੀ ਰਾਜਪੁਰਾ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ, ਹਵਾਲਾਤੀ ਸਾਜਨ ਪੁੱਤਰ ਰਮੇਸ਼ ਕੁਮਾਰ ਵਾਸੀ ਆਵਾ ਬਸਤੀ ਨੇੜੇ ਪੀਰ ਬਾਬਾ, ਫਿਰੋਜ਼ਪੁਰ, ਹਵਾਲਾਤੀ ਕਾਕਾ ਪੁੱਤਰ ਸਿਮਨਾ ਵਾਸੀ ਕੱਟਿਆ ਵਾਲੀ ਮੁਹੱਲਾ ਮੱਲਾਂਵਾਲਾ, ਹਵਾਲਾਤੀ ਵਿਕਰਮ ਪੁੱਤਰ ਮੱਕਰ ਵਾਸੀ ਵਾਰਡ ਨੰਬਰ 15 ਕਾਂਸ਼ੀ ਨਗਰੀ ਫਿਰੋਜ਼ਪੁਰ ਸ਼ਹਿਰ, ਹਵਾਲਾਤੀ ਪ੍ਰਗਟ ਸਿੰਘ ਉਰਫ ਰਾਜਨ ਪੁੱਤਰ ਸੁਖਦੇਵ ਸਿੰਘ ਵਾਸੀ ਚੱਪਾ ਅੜਿੱਕੀ ਪਾਸੋਂ 5 ਮੋਬਾਇਲ ਫੋਨ ਅਤੇ 4 ਪੂੜੀਆਂ ਤੰਬਾਕੂ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।