ਫਾਜ਼ਿਲਕਾ ’ਚ ਕੱਢੀ 5ਵੀਂ ਭਗਵਾ ਯਾਤਰਾ
ਫਾਜ਼ਿਲਕਾ ਵਿਖੇ ਕੱਢੀ ਗਈ 5ਵੀਂ ਵਿਸ਼ਾਲ ਭਗਵਾ ਯਾਤਰਾ
Publish Date: Tue, 31 Mar 2026 06:06 PM (IST)
Updated Date: Tue, 31 Mar 2026 06:10 PM (IST)

ਰਿਤਿਸ਼ ਕੁੱਕੜ .ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਸ਼ਹਿਰ ਅੰਦਰ ਮਾਤਾ ਚਿੰਤਪੂਰਨੀ ਲੰਗਰ ਅਤੇ ਜਾਗਰਣ ਸੁਸਾਇਟੀ, ਫਾਜ਼ਿਲਕਾ ਵੱਲੋਂ 5ਵੀਂ ਵਿਸ਼ਾਲ ਭਗਵਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਵਿਸ਼ਾਲ ਯਾਤਰਾ ਸਵੇਰੇ ਸ਼੍ਰੀ ਸਾਧੂ ਆਸ਼ਰਮ ਤੋਂ ਸ਼ੁਰੂ ਹੋਈ। ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਜੀਨੀਅਰ ਦਿਨੇਸ਼ ਸ਼ਰਮਾ, ਅਵਿਨਾਸ਼ ਮੋਂਗਾ, ਜਤੁਲ ਗਗਨੇਜਾ ਅਤੇ ਦਰਪਨ ਸਚਦੇਵਾ ਨੇ ਦੱਸਿਆ ਕਿ ਭਗਵਾ ਯਾਤਰਾ ਸਾਧੂ ਆਸ਼ਰਮ ਤੋਂ ਸ਼ੁਰੂ ਹੋ ਕੇ ਸਾਈਕਲ ਬਾਜ਼ਾਰ, ਗਊਸ਼ਾਲਾ ਰੋਡ, ਸ਼੍ਰੀ ਰਾਮ ਮੰਦਰ ਰੋਡ, ਮਾਹਰਿਆ ਬਾਜ਼ਾਰ, ਵਾਨ ਬਾਜ਼ਾਰ, ਉੱਨ ਬਾਜ਼ਾਰ ਹੁੰਦੇ ਹੋਏ ਸਾਧੂ ਆਸ਼ਰਮ ਵਿਖੇ ਸਮਾਪਤ ਹੋਈ। ਇਸ ਮੌਕੇ ਤੇ ਸ਼ਹਿਰ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਵਪਾਰੀਆਂ ਸੰਗਠਨਾਂ ਦੇ ਆਗੂਆਂ ਵੱਲੋਂ ਠੰਢੇ-ਮਿੱਠੇ ਜਲ ਤੇ ਪਕਵਾਨ ਵੰਡੇ ਗਏ। ਮੰਚ ਸੰਚਾਲਨ ਰਮਾ ਭਾਰਤੀ, ਪ੍ਰਵੀਨ ਸਿੰਘ ਨੇ ਕੀਤਾ। ਇਸ ਮੌਕੇ ਬਾਬਾ ਰਮੇਸ਼ ਦਾਸ, ਬਾਬਾ ਸੋਹਣ ਸਿੰਘ, ਬਾਬਾ ਸ਼ਰਵਨ ਦਾਸ, ਰੁਪਿੰਦਰ ਸਿੰਘ ਲਾਲੀ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਸੰਤ ਸਮਾਜ ਦੀ ਅਗੂਵਾਹੀ ਚ 5ਵੀਂ ਵਿਸ਼ਾਲ ਭਗਵਾ ਯਾਤਰਾ ਦੀ ਸ਼ੁਰਵਾਤ ਹੋਈ। ਖੁਸ਼ਬੂ ਸਵਨਾ, ਬਾਜਪਾ ਆਲ ਸੇਲ ਪੰਜਾਬ ਪ੍ਰਧਾਨ ਰੰਜਮ ਕਾਮਰਾ, ਬਾਜਪਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਅਰੋੜਵੰਸ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਰੁਣ ਵਧਵਾ, ਆੜਤੀਆਂ ਐਸੋਸ਼ਸ਼ਮਨ ਪ੍ਰਧਾਨ ਸੰਜੀਵ ਸਚਦੇਵਾ ਗੋਲਡੀ, ਸਮਾਜ ਸੇਵੀ ਪੂਜਾ ਲੂਥਰਾ ਸਚਦੇਵਾ, ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ, ਐਡਵੋਕੇਟ ਕਮੇਸ਼੍ਵਰ ਗੁੰਭਰ, ਆਲ ਇੰਡੀਆ ਰਾਜੀਵ ਗਾਂਧੀ ਪੰਚਾਇਤੀ ਰਾਜ ਮੈਂਬਰ ਸੁਖਵੰਤ ਸਿੰਘ ਬਰਾੜ, ਸੁਬੋਧ ਵਰਮਾ, ਅਸ਼ਵਨੀ ਫੂਟੇਲਾ, ਅੰਕੁਸ਼ ਫੂਟੇਲਾ, ਪ੍ਰਿੰਸੀਪਲ ਮਧੂ ਸ਼ਰਮਾ, ਪ੍ਰਿੰਸੀਪਲ ਰਿਤੂ ਭੁਸਰੀ, ਸਮਾਜਸੇਵੀ ਪੰਕਜ ਨਾਰੰਗ, ਅਮਨ ਡੋਡਾ, ਰਾਜਿੰਦਰ ਜਮਾਲਕੇ, ਉਮੇਸ਼ ਕੁਮਾਰ, ਸਮਾਜਸੇਵੀ ਰੋਸ਼ਨ ਲਾਲ ਵਰਮਾ ਅਤੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਵਪਾਰੀਆਂ ਸੰਸਥਾਵਾਂ ਦੇ ਆਗੂ ਹਾਜਰ ਸਨ।