ਭਾਜਪਾ ਲੋਕਾਂ ਭਲਾਈ, ਤਰੱਕੀ ਤੇ ਸਮਾਜਿਕ ਸੇਵਾ ਲਈ ਵਚਨਬੱਧ
ਭਾਰਤੀ ਜਨਤਾ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਮਨਾਇਆ
Publish Date: Wed, 08 Apr 2026 04:21 PM (IST)
Updated Date: Wed, 08 Apr 2026 04:23 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਦੀਪਕ ਸ਼ਰਮਾ ਦੀ ਅਗਵਾਈ ਹੇਠ ਹਲਕਾ ਗੁਰੂਹਰਸਹਾਏ ਵਿਖੇ ਭਾਰਤੀ ਜਨਤਾ ਪਾਰਟੀ ਦਾ 47ਵਾਂ ਸਥਾਪਨਾ ਮਨਾਇਆ ਗਿਆ। ਇਸ ਮੌਕੇ ਆਰਐੱਸਐੱਸ ਜ਼ਿਲ੍ਹਾ ਸੇਵਾ ਪ੍ਰਮੁੱਖ ਨਰੇਸ਼ ਸਿਕਰੀ, ਸਾਬਕਾ ਮੰਡਲ ਪ੍ਰਧਾਨ ਹਰੀਚੰਦ ਕੰਬੋਜ਼, ਸਟੇਟ ਓਬੀਸੀ ਮੋਰਚਾ ਵਾਈਸ ਪ੍ਰਧਾਨ ਸੁਰਜੀਤ ਕੰਬੋਜ਼ ਸੈਦੇਕੇ, ਪੰਕਜ ਕਾਲੜਾ, ਦਵਿੰਦਰਪਾਲ ਸਿੰਘ, ਸਾਗਰ ਸਿੰਘ, ਰਮਨ ਬੱਤਰਾ, ਕਾਕਾ ਵੋਹਰਾ, ਗੁਰਦੀਪ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਸੰਦੀਪ ਮਦਾਨ, ਨੰਨੂ ਕੰਬੋਜ਼, ਬੱਬੂ ਪਸਰੀਚਾ, ਮੰਗਤ ਰਾਮ ਪਸਰੀਚਾ, ਪ੍ਰੇਮ ਕੰਬੋਜ਼, ਜਸਵੰਤ ਸਿੰਘ, ਸੰਦੀਪ, ਰਾਖੀ, ਰੇਖਾ, ਕਲਿਆਣੀ ਅਤੇ ਹੋਰ ਕਈ ਮਾਣਯੋਗ ਸਾਥੀਆਂ ਦੀ ਹਾਜ਼ਰੀ ਰਹੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੀ ਭਲਾਈ, ਦੇਸ਼ ਦੀ ਤਰੱਕੀ ਅਤੇ ਸਮਾਜਿਕ ਸੇਵਾ ਲਈ ਵਚਨਬੱਧ ਰਹੀ ਹੈ। ਇਸ ਸਮਾਗਮ ਦੌਰਾਨ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਨਾਲ ਕੰਮ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ। ਇਸ ਮੌਕੇ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਇਹ ਸੰਕਲਪ ਲਿਆ ਕਿ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਲੋਕ ਸੇਵਾ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਸਮਾਗਮ ਦੇ ਅੰਤ ’ਤੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਇਕਜੁੱਟਤਾ ਭਰੇ ਪ੍ਰੋਗਰਾਮ ਕਰਦੇ ਰਹਿਣ ਦਾ ਵਿਸ਼ਵਾਸ ਜਤਾਇਆ ਗਿਆ।