ਭਾਜਪਾ ਮੰਡਲ ਸਦਰਦੀਨ ਵੱਲੋਂ ਮਨਾਇਆ ਗਿਆ 47ਵਾਂ ਸਥਾਪਨਾ ਦਿਵਸ
ਭਾਜਪਾ ਮੰਡਲ ਸਦਰਦੀਨ ਵੱਲੋਂ ਮਨਾਇਆ ਗਿਆ 47ਵਾਂ ਸਥਾਪਨਾ ਦਿਵਸ
Publish Date: Mon, 06 Apr 2026 04:22 PM (IST)
Updated Date: Mon, 06 Apr 2026 04:25 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਦੇ ਸ਼ੁੱਭ ਮੌਕੇ ’ਤੇ ਅੱਜ ਸਰਕਲ ਮੰਡਲ ਸਦਰਦੀਨ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੋਬੀ ਬਾਠ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦਾ ਪ੍ਰਬੰਧ ਮੰਡਲ ਸਦਰਦੀਨ ਦੇ ਪ੍ਰਧਾਨ ਅਤੇ ਯੁਵਾ ਸਟੇਟ ਅਵਾਰਡੀ ਵਿਕਰਮਜੀਤ ਸਿੰਘ ਵੱਲੋਂ ਬਹੁਤ ਹੀ ਵਧੀਆ ਕੀਤਾ ਹੋਇਆ ਸੀ। ਸਥਾਪਨਾ ਦਿਵਸ ਦੀ ਖੁਸ਼ੀ ਵਿਚ ਪਿੰਡ ਪੋਜੋ ਕੇ ਉਤਾੜ ਵਿਖੇ ਭਾਜਪਾ ਵਰਕਰਾਂ ਅਤੇ ਆਗੂ ਪਹੁੰਚੇ। ਇਸ ਮੌਕੇ ਭਾਜਪਾ ਮੰਡਲ ਸਦਰਦੀਨ ਦੇ ਦਫ਼ਤਰ ਨੂੰ ਸਜਾਇਆ ਗਿਆ ਸੀ। ਪਾਰਟੀ ਦੀਆਂ ਪ੍ਰਾਪਤੀਆਂ ਅਤੇ ਵਿਚਾਰਧਾਰਾ ’ਤੇ ਚਾਨਣਾ ਪਾਉਂਦੇ ਹੋਏ ਆਗੂਆਂ ਨੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਲੱਡੂ ਵੰਡ ਕੇ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ। ਪ੍ਰੋਗਰਾਮ ਵਿਚ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕਰਕੇ ਵਰਕਰਾਂ ਦਾ ਉਤਸ਼ਾਹ ਵਧਾਇਆ। ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਜ਼ਿਲ੍ਹਾ ਵਾਈਸ ਪ੍ਰਧਾਨ ਲਵਪ੍ਰੀਤ ਸਿੰਘ ਵਾਹਕੇ ਅਤੇ ਫਿਰੋਜ਼ਪੁਰ ਦਿਹਾਤੀ ਦੇ ਹਲਕਾ ਇੰਚਾਰਜ਼ ਸੁਰਜੀਤ ਸਿੰਘ ਸਦਰਦੀਨ ਨੇ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਮਾਗਮ ’ਚ ਸਤਪਾਲ ਖੁੱਲਰ ਵਾਈਸ ਮੰਡਲ ਪ੍ਰਧਾਨ, ਅਸ਼ੋਕ ਕੁਮਾਰ ਜ਼ਿਲ੍ਹਾ ਵਾਈਸ ਪ੍ਰਧਾਨ, ਪ੍ਰਵਾਹ ਸੈੱਲ, ਸੰਦੀਪ ਸਿੰਘ ਜਨਰਲ ਸਕੱਤਰ, ਮਨਦੀਪ ਸਿੰਘ ਪ੍ਰਧਾਨ ਆਈਟੀ ਸੈੱਲ, ਕਰਨੈਲ ਸਿੰਘ ਵਾਈਸ ਪ੍ਰਧਾਨ, ਹਜ਼ਾਰਾ ਸਿੰਘ ਵਾਲਾ, ਜੋਤਾ ਸਿੰਘ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਗੁਰਮੀਤ ਸਿੰਘ, ਸਵਰਨ ਸਿੰਘ ਭੱਟੀਆਂ, ਗੁਰਜੰਟ ਸਿੰਘ ਭੱਟੀਆਂ, ਸੁਰਜੀਤ ਸਿੰਘ ਭੱਟੀਆਂ, ਗੁਰਮੇਜ ਸਿੰਘ ਭੱਟੀਆਂ, ਮਨਜੀਤ ਸਿੰਘ, ਮੰਗਲ ਸਿੰਘ, ਬੂਟਾ ਸਿੰਘ, ਗੁਰਵਿੰਦਰ ਸਿੰਘ, ਸੁਖਚੈਨ ਸਿੰਘ, ਨਿਸ਼ਾਨ ਸਿੰਘ ਪੀਰੂਵਾਲਾ, ਸਵਰਨ ਸਿੰਘ, ਗੁਰਮੇਜ ਸਿੰਘ, ਨਛੱਤਰ ਸਿੰਘ, ਪਰਮਜੀਤ ਸਿੰਘ ਅਤੇ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ। ਆਗੂਆਂ ਨੇ ਸਾਂਝੇ ਤੌਰ ’ਤੇ ਅਹਿਦ ਲਿਆ ਕਿ ਉਹ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ।