ਬਾਬਾ ਕਰਮ ਚੰਦ ਬਾਠਾਂ ਵਾਲੇ ਦੀ 41ਵੀਂ ਬਰਸੀ ਮਨਾਈ
ਬਾਬਾ ਕਰਮ ਚੰਦ ਬਾਠਾਂ ਵਾਲੇ ਦੀ 41ਵੀਂ ਸਲਾਨਾ ਬਰਸੀ ਮਨਾਈ
Publish Date: Sat, 07 Mar 2026 03:28 PM (IST)
Updated Date: Sat, 07 Mar 2026 03:30 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਧੰਨ ਧੰਨ ਸ੍ਰੀਮਾਨ ਸੰਤ ਬਾਬਾ ਕਰਮ ਚੰਦ ਬਾਠਾਂ ਵਾਲਾ ਜੀ ਦੀ 41ਵੀਂ ਸਲਾਨਾ ਬਰਸੀ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਜੀ ਬਾਠਾਂ ਵਾਲਾ ਵਿਖੇ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਬਾਬਾ ਜੀ ਬਰਸੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ 6 ਲੜੀਆਂ ਵਿੱਚ ਸ਼ਰਧਾਲੂਆਂ ਵਲੋਂ ਬੇਅੰਤ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ। ਬਾਬਾ ਜੀ ਦੀ ਬਰਸੀ ਵਾਲੇ ਦਿਨ ਸਵੇਰੇ ਤੜਕੇ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਬਣਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਰਾਗੀ ਢਾਡੀ ਜਥੇ ਵੱਲੋਂ ਸੰਗਤ ਨੂੰ ਗੁਰੂ ਘਰ ਦਾ ਜੱਸ ਸੁਣਾ ਕੇ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਇਕਬਾਲ ਸਿੰਘ ਚੱਬਾ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ। ਬਾਬਾ ਜੀ ਦੀ ਬਰਸੀ ਮੌਕੇ ਗੁਰਦੁਆਰਾ ਸਾਹਿਬ ਦੇ ਨਜਦੀਕ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬਹੁਤ ਹੀ ਸੁੱਚਜੇ ਢੰਗ ਨਾਲ ਸਜਾਈਆਂ ਹੋਈਆਂ ਸਨ। ਬਾਬਾ ਕਰਮ ਚੰਦ ਜੀ ਬਾਠਾਂ ਵਾਲੇ ਦੀ ਬਰਸੀ ਨੂੰ ਸਮਰਪਿਤ 26 ਫਰਵਰੀ ਤੋਂ ਅੱਜ ਤੱਕ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਨੇਜਰ ਇਕਬਾਲ ਸਿੰਘ ਚੱਬਾ, ਭਾਈ ਮਨਜੀਤ ਸਿੰਘ ਹੈਡ ਗ੍ਰੰਥੀ, ਭਾਈ ਗੁਰਜੰਟ ਸਿੰਘ ਕਥਾ ਵਾਚਕ, ਭਾਈ ਬਲਵੀਰ ਸਿੰਘ ਗ੍ਰੰਥੀ, ਹਜੂਰੀ ਰਾਗੀ ਭਾਈ ਕਰਨਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਗੁਰ ਸਾਹਿਬ ਸਿੰਘ, ਸੇਵਾਦਾਰ ਗੁਰਦੇਵ ਸਿੰਘ ਮਹਿਤਾ, ਤਰਲੋਚਨ ਸਿੰਘ, ਸਤਨਾਮ ਸਿੰਘ ਰਾਮਾ, ਜਗਜੀਤ ਸਿੰਘ ਪੱਪੂ, ਨਰਿੰਦਰ ਮਹਿਤਾ ਸਾਬਕਾ ਐਮ ਸੀ, ਰਵੀ ਚੋਪੜਾ ਸਾਬਕਾ ਐੱਮ ਸੀ, ਅਜੈਬ ਸਿੰਘ ਨੰਬਰਦਾਰ, ਅਮਨਦੀਪ ਸਿੰਘ, ਜਸ਼ਨਦੀਪ ਸਿੰਘ, ਦਰਸ਼ਨ ਸਿੰਘ, ਗੁਰਜੀਤ ਸਿੰਘ, ਧਰਮਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ ਮਿਸਤਰੀ, ਜਤਿੰਦਰ ਸਿੰਘ, ਪ੍ਰਗਟ ਸਿੰਘ ਲਹਿਰਾ, ਨਿਸ਼ਾਨ ਸਿੰਘ ਜੱਗੇਵਾਲਾ, ਹਰਦਵਿੰਦਰ ਸਿੰਘ ਫੇਮੀਵਾਲਾ, ਕਾਬਲ ਸਿੰਘ ਲਖਨਪਾਲ, ਗੁਰਲਾਲ ਸਿੰਘ ਸਿੱਧੂ ਸ਼ੀਹਾਂਪਾੜੀ, ਸੁਖਜੀਤ ਸਿੰਘ ਤਲਵੰਡੀ, ਨਰਿੰਦਰ ਸਿੰਘ ਮੁਮਾਰੇਵਾਲਾ, ਸੁਰਿੰਦਰ ਆਹੂਜਾ, ਦਲਜੀਤ ਸਿੰਘ ਜੱਗੇਵਾਲਾ, ਇਕਬਾਲ ਸਿੰਘ ਜੱਗੇਵਾਲਾ ਆਦਿ ਹਾਜ਼ਰ ਸਨ।