12-ਈ ਸਿਗਰਟ ਦੀਆਂ ਡੱਬੀਆਂ ਸਮੇਤ ਇਕ ਗ੍ਰਿਫ਼ਤਾਰ
12-ਈ ਸਿਗਰਟ ਦੀਆਂ ਡੱਬੀਆਂ ਸਮੇਤ ਇਕ ਗ੍ਰਿਫਤਾਰ
Publish Date: Sun, 26 Apr 2026 03:26 PM (IST)
Updated Date: Mon, 27 Apr 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੌਰਾਨੇ ਗਸ਼ਤ ਸੀ ਤਾਂ ਇਕ ਵਿਅਕਤੀ ਨੂੰ 12-ਈ ਸਿਗਰਟ ਦੀਆਂ ਡੱਬੀਆਂ ਸਮੇਤ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸਆਈ ਸਿਮਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਕਿ ਅਭੀਸ਼ੇਕ ਗਰੋਵਰ ਉਰਫ ਅਭੀ ਪੁੱਤਰ ਵਿਜੇ ਕੁਮਾਰ ਗਰੋਵਰ ਵਾਸੀ ਹਾਊਸ ਨੰਬਰ 303, ਕੁੰਦਨ ਨਗਰ, ਇੱਥੇ ਵਾਲਾ ਰੋਡ ਨੇੜੇ ਚਰਚ ਫਿਰੋਜ਼ਪੁਰ ਸ਼ਹਿਰ ਜੋ 12-ਈ ਸਿਗਰਟ ਵੇਚਣ ਦਾ ਕੰਮ ਕਰਦਾ ਹੈ, ਜੋ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਹੈ, ਜੋ ਸਾਰਾ ਕੁਝ ਜਾਣਦੇ ਹੋਏ ਫਿਰ ਵੀ ਭੋਲੇ ਭਾਲੇ ਲੋਕਾਂ ਦੇ ਫੇਫੜੇ ਖਰਾਬ ਹੋ ਸਕਦੇ ਹਨ, ਜ਼ਿੰਦਗੀ ਖਤਰੇ ਵਿਚ ਪੈ ਸਕਦੀ ਹੈ, ਨੌਜਵਾਨਾਂ ਨੂੰ ਵੇਚ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਜਿਸ ਦਾ ਸੇਵਨ ਕਰਨ ਵਾਲੇ ਨੌਜਵਾਨ ਲੜਕੇ ਹਨ। ਅੱਜ ਵੀ ਇਹ ਆਪਣੇ ਗਰੋਵਰ ਗਿਫਟ ਗੈਲਰੀ ਅੰਦਰੂਲ ਦਿੱਲੀ ਗੇਟ ਮੇਨ ਬਾਜ਼ਾਰ ਫਿਰੋਜ਼ਪੁਰ ਸ਼ਹਿਰ ਵਿਚ ਰੱਖ ਕੇ ਵੇਚ ਰਿਹਾ ਹੈ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਅਭੀਸ਼ਕ ਗਰੋਵਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 12-ਈ ਸਿਗਰਟ ਦੀਆਂ ਡੱਬੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।