ਬਿਜਲੀ ਦਾ ਕਰੰਟ ਲੱਗਣ ਕਾਰਨ 4 ਦੁਧਾਰੂ ਗਾਵਾਂ ਦੀ ਮੌਤ
ਬਿਜਲੀ ਦਾ ਕਰੰਟ ਲੱਗਣ ਕਾਰਨ ਗਰੀਬ ਕਿਸਾਨ ਦੀਆਂ 4 ਦੁਧਾਰੂ ਗਾਵਾਂ ਦੀ ਮੌਤ
Publish Date: Sat, 16 May 2026 06:54 PM (IST)
Updated Date: Sat, 16 May 2026 06:54 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਕਰੀ ਕਲਾਂ ਵਿਖੇ ਅੱਜ ਸਵੇਰੇ ਡੇਅਰੀ ਫਾਰਮ ਵਿਚ ਅਚਾਨਕ ਬਿਜਲੀ ਦਾ ਕਰੰਟ ਆ ਗਿਆ। ਇਸ ਕਾਰਨ ਚਾਰ ਦੁਧਾਰੂ ਗਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਗਾਂ ਬੇਹੱਦ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਕ ਗਾਂ ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਡੇਅਰੀ ਫਾਰਮ ਬਣਾਇਆ ਹੋਇਆ ਸੀ। ਅੱਜ ਸਵੇਰੇ ਅਚਾਨਕ ਪਸ਼ੂਆਂ ਵਾਲੇ ਸ਼ੈੱਡ ਵਿਚ ਕਰੰਟ ਆ ਗਿਆ। ਸ਼ੈੱਡ ਵਿਚ ਉਸ ਦੀਆਂ ਪੰਜ ਦੁਧਾਰੂ ਗਾਵਾਂ ਇਸ ਕਰੰਟ ਦੀ ਲਪੇਟ ਵਿਚ ਆ ਗਈਆਂ। ਇਸ ਕਰੰਟ ਨਾਲ ਉਸ ਦੀਆਂ ਚਾਰ ਗਾਵਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਪੰਜਵੀਂ ਗਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਕਾਰਨ ਉਸ ਦਾ ਤਕਰੀਬਨ 8 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਸਮੂਹ ਪਿੰਡ ਵਾਸੀਆਂ ਨੇ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਜਗਜੀਤ ਸਿੰਘ ਤੇ ਪਿੰਡ ਦੇ ਮੋਹਤਬਰਾਂ ਨੇ ਡਿਪਟੀ ਕਮਿਸ਼ਨਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਮੁਆਵਜ਼ਾ ਦਿੱਤਾ ਜਾਵੇ।