ਕੰਨਿਆ ਸਕੂਲ ਦੇ 33 ਬੱਚਿਆਂ ਨੇ ਪਾਸ ਕੀਤੀ ਵਜ਼ੀਫ਼ਾ ਪ੍ਰੀਖਿਆ
ਜ਼ੀਰਾ ਕੰਨਿਆ ਸਕੂਲ ਦੀਆਂ 33 ਵਿਦਿਆਰਥਣਾ ਨੇ ਐੱਨਐੱਮਐੱਮਐੱਸ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ
Publish Date: Mon, 04 May 2026 03:35 PM (IST)
Updated Date: Mon, 04 May 2026 03:35 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੇ 33 ਬੱਚਿਆਂ ਨੇ ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ ਹੈ। ਸਕੂਲ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣ ਵੰਸ਼ਿਕਾ ਵਿੱਜ 147 ਅੰਕ, ਸਿਮਰਵੀਰ ਕੌਰ 146 ਅੰਕ, ਹਰਸ਼ਰਨ ਕੌਰ ਢਿੱਲੋਂ ਨੇ 145 ਅੰਕ ਪ੍ਰਾਪਤ ਕਰਕੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦਕਿ ਗੁਰਵੀਰ ਕੌਰ, ਸੁਖਮਨੀ, ਜਸ਼ਨਪ੍ਰੀਤ ਕੌਰ ਅਨਾਮਿਕਾ, ਅਰਮਨਦੀਪ ਕੌਰ, ਸਹਿਜਨੂਰ ਕੌਰ, ਹਰਮਨ, ਚਾਹਤ ਕੁਮਾਰੀ ਕਰਨਵੀਰ ਕੌਰ, ਮਹਿਕਦੀਪ ਕੌਰ, ਪਲਕਪ੍ਰੀਤ ਕੌਰ, ਰਿਸ਼ਿਕਾ ਬਹਿਲ, ਜਸਮੀਤ ਕੌਰ, ਮਨਜੋਤ ਕੌਰ, ਸਾਂਚੀ, ਰੁਪਿੰਦਰ ਕੌਰ, ਏਕਨੂਰ, ਗੀਤਾ, ਗੁਰਸ਼ਰਨ ਕੌਰ, ਸਾਹਿਬਦੀਪ ਕੌਰ, ਖੁਸ਼ਪ੍ਰੀਤ ਕੌਰ, ਵਿਸ਼ਾਖਾ, ਨਿਤਿਕਾ, ਨਵਦੀਪ ਕੌਰ, ਦਿਲਨਾਜ ਕੌਰ, ਗੋਰੀ, ਸਾਨੀਆ ਰਾਣੀ, ਚਾਂਦਨੀ, ਬੇਅੰਤ ਕੌਰ, ਜੈਸਮੀਨ ਕੌਰ ਪ੍ਰੀਖਿਆ ਸਫਲ ਹੋਏ ਹਨ। ਪ੍ਰੀਖਿਆ ਪਾਸ ਕਰਨ ਵਾਲੀਆਂ 33 ਵਿਦਿਆਰਥਣਾ ਨੂੰ ਅੱਜ ਸਕੂਲ ਵਿਚ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਇਸ ਵਿਲੱਖਣ ਪ੍ਰਾਪਤੀ ਲਈ ਅਧਿਆਪਕਾਂ ਦੀ ਯੋਜਨਾਬੰਦੀ ਅਤੇ ਸਖਤ ਮਿਹਨਤ ਦੀ ਭਰਪੂਰ ਸ਼ਬਦਾਂ ਵਿਚ ਪ੍ਰਸੰਸਾ ਕੀਤੀ। ਇਸ ਮੌਕੇ ਰੀਆ ਕਥੂਰੀਆ, ਪਰਮਜੀਤ ਸਿੰਘ,ਬਲਜਿੰਦਰ ਸਿੰਘ, ਗਗਨਦੀਪ ਸਿੰਘ ਨਵਦੀਪ ਕੁਮਾਰ, ਨੀਲਮ ਰਾਣੀ ਕਮਲਜੀਤ, ਸਰਨਜੀਤ, ਰਿਤਿਕਾ ਸਿੰਘ, ਨਿਤੀਸ਼ ਕੁਮਾਰ, ਅਜੇ ਕੁਮਾਰ, ਸੰਜੀਵ ਕੁਮਾਰ, ਮੀਨੂ ਖੁਰਾਣਾ, ਰਮਨਦੀਪ ਕੌਰ ਆਦਿ ਅਧਿਆਪਕ ਹਾਜ਼ਰ ਸਨ।