ਰੰਜ਼ਿਸ਼ ਦੇ ਚੱਲਦਿਆਂ ਮਾਰੀਆਂ ਸੱਟਾਂ, 3 ਜਣੇ ਨਾਮਜ਼ਦ
ਰੰਜ਼ਿਸ਼ ਦੇ ਚੱਲਦਿਆਂ ਵਿਅਕਤੀ ਦੇ ਸੱਟਾਂ ਮਾਰਨ ਦੇ ਦੋਸ਼ ਵਿਚ 3 ਨਾਮਜ਼ਦ
Publish Date: Sun, 03 May 2026 06:55 PM (IST)
Updated Date: Mon, 04 May 2026 04:14 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਹਸਮਤ ਵਾਲਾ ਵਿਖੇ ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਇਕ ਵਿਅਕਤੀ ਦੇ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ 3 ਵਿਅਕਤੀਆਂ ਖਿਲਾਫ 118 (1), 115 (2), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਦੀਪ ਸਿੰਘ ਸਾਬਕਾ ਸਰਪੰਚ ਪੁੱਤਰ ਧਿਆਨ ਸਿੰਘ ਵਾਸੀ ਰੰਗਾ ਸਿੰਘ ਵਾਲਾ ਹਸਮਤ ਵਾਲਾ ਨੇ ਦੱਸਿਆ ਕਿ ਮਿਤੀ 27 ਅਪ੍ਰੈਲ 2026 ਨੂੰ ਤੂੜੀ ਬਨਾਉਣ ਵਾਲਾ ਰੀਪਰ ਮਿਸਤਰੀ ਕੁਲਵਿੰਦਰ ਸਿੰਘ ਕੋਲ ਸਵੇਰੇ 8.30 ਵਜੇ ਲੈ ਕੇ ਗਿਆ ਸੀ ਤੇ ਵੈਡਿੰਗ ਕਰਵਾ ਰਿਹਾ ਸੀ ਤਾਂ ਦੋਸ਼ੀਅਨ ਸਰਵਣ ਸਿੰਘ ਪੁੱਤਰ ਬਾਜ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀਅਨ ਹਸਮਤ ਵਾਲਾ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਲਖਬੀਰ ਸਿੰਘ ਵਾਸੀਅਨ ਬਸਤੀ ਚਿਰਾਗ ਵਾਲੀ ਹਾਮਦ ਵਾਲਾ ਉਥੇ ਆ ਕੇ ਉਸ ਦੇ ਗਲ ਪਏ ਤੇ ਉਸ ਦੇ ਸੱਟਾਂ ਮਾਰੀਆਂ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਰੌਲਾ ਪੈਣ ਤੇ ਉਕਤ ਦੋਸ਼ੀਅਨ ਉਥੋਂ ਭੱਜ ਗਏ। ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਅਮਨਦੀਪ ਸਪੈਸਲਿਟੀ ਹਸਪਤਾਲ ਆਰਿਫ ਕੇ ਵਿਖੇ ਚੱਲ ਰਿਹਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਵਜ਼ਾ ਰੰਜ਼ਿਸ਼ ਇਹ ਹੈ ਕਿ ਅੱਜ ਤੋਂ 3 ਸਾਲ ਪਹਿਲਾ ਉਸ ਦੇ ਚਾਚੇ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਦਿੱਤੀ ਸੀ, ਜਿਸ ਕਰਕੇ ਉਸ ਦੇ ਗਲ ਪੈ ਕੇ ਉਸ ਦੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।