ਥੈਲੇਸੀਮੀਆ ਦਿਵਸ ’ਤੇ ਸੁਨੀਤਾ ਰਾਣੀ ਦੀ ਯਾਦ ’ਚ 201 ਯੂਨਿਟ ਖ਼ੂਨਦਾਨ
ਥੈਲੇਸੀਮੀਆ ਦਿਵਸ ਮੌਕੇ ਸਵਰਗੀ ਸੁਨੀਤਾ ਰਾਣੀ ਦੀ ਯਾਦ ਵਿੱਚ 201 ਯੂਨਿਟ ਖੂਨਦਾਨ
Publish Date: Sun, 10 May 2026 04:41 PM (IST)
Updated Date: Sun, 10 May 2026 04:45 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਥੈਲੇਸੀਮੀਆ ਦਿਵਸ ਨੂੰ ਸਮਰਪਿਤ ਅਤੇ ਸਵਰਗੀ ਸ਼੍ਰੀਮਤੀ ਸੁਨੀਤਾ ਰਾਣੀ ਦੀ ਯਾਦ ਵਿੱਚ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਵੱਲੋਂ ਬਲੈਕ ਈਗਲ ਹੋਟਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੇ ਆਯੋਜਨ ਵਿੱਚ ਡਿਸਟ੍ਰਿਕਟ ਰੈੱਡ ਕਰਾਸ ਸੋਸਾਇਟੀ ਫਾਜ਼ਿਲਕਾ ਦੇ ਸੰਜੀਵ ਸੇਠੀ ਅਤੇ ਉਨ੍ਹਾਂ ਦੇ ਸਟਾਫ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਦੌਰਾਨ ਕੁੱਲ 201 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ‘ਤੇ ਹੋਟਲ ਦੇ ਮੈਨੇਜਰ ਸੰਦੀਪ, ਪਾਇਲ ਜੁਲਾਹਾ ਅਤੇ ਹੋਰ ਸਟਾਫ ਨੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ। ਸੰਸਥਾ ਦੇ ਖੂਨਦਾਨ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਨੀਰਜ ਖੋਸਲਾ, ਗਿਰਧਾਰੀ ਸਿਲਗ, ਰਾਘਵ ਨਾਗਪਾਲ, ਸੰਜੀਵ ਛਾਬੜਾ, ਰਿਤਿਕ ਛਾਬੜਾ, ਮਨੋਜ ਅਰੋੜਾ, ਅਕਸ਼ਿਤ ਸੇਤੀਆ, ਅਮਿਤ ਗਰੋਵਰ, ਨੇਹਾ ਗਰੋਵਰ, ਪੂਜਾ ਨਾਗਪਾਲ, ਨੀਲਮ ਸਚਦੇਵਾ, ਸੁਖਵਿੰਦਰ ਬਰਾੜ, ਪਰਮਜੀਤ ਸਿੰਘ ਅਤੇ ਰਿਤਵਿਕ ਛਾਬੜਾ ਨੇ ਦੱਸਿਆ ਕਿ ਸੰਸਥਾ ਦਾ ਇਹ ਪਹਿਲਾ ਖੂਨਦਾਨ ਕੈਂਪ ਬਲੈਕ ਈਗਲ ਹੋਟਲ ਵਿਖੇ ਲਗਾਇਆ ਗਿਆ। ਸਿਵਲ ਹਸਪਤਾਲ ਫਾਜ਼ਿਲਕਾ ਦੇ ਬੀਟੀਓ ਡਾਕਟਰ ਦੀ ਅਗਵਾਈ ਹੇਠ ਰੰਜੂ ਗਿਰਧਰ, ਰਜਨੀਸ਼ ਚਲਾਣਾ, ਰਾਜ ਸਿੰਘ, ਰਣਜੀਤ ਸਿੰਘ, ਹੇਮੰਤ ਸੁਥਾਰ ਅਤੇ ਗੁਰਭਿੰਦਰ ਸਿੰਘ ਦੇ ਸਹਿਯੋਗ ਨਾਲ 80 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਤੋਂ ਇਲਾਵਾ ਫਰੀਦਕੋਟ ਮੈਡੀਕਲ ਕਾਲਜ ਦੀ ਡਾ. ਰਿਚਾ ਗੁਪਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ 121 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦੌਰਾਨ ਸਾਰੇ ਖੂਨਦਾਨੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਬਲੈਕ ਈਗਲ ਹੋਟਲ ਵੱਲੋਂ ਵਿਸ਼ੇਸ਼ ਕੂਪਨ ਡਰਾਅ ਸਕੀਮ ਤਹਿਤ ਛੇ ਜੋੜਿਆਂ ਨੂੰ ਮੁਫ਼ਤ ਦੁਪਹਿਰ ਜਾਂ ਰਾਤ ਦਾ ਖਾਣਾ ਦਿੱਤਾ ਗਿਆ, ਜਦਕਿ 25 ਖੂਨਦਾਨੀਆਂ ਨੂੰ ਭੋਜਨ ‘ਤੇ 15 ਫੀਸਦੀ ਛੂਟ ਦਿੱਤੀ ਗਈ।ਸੰਸਥਾ ਨੇ ਬਲੈਕ ਈਗਲ ਹੋਟਲ ਦੇ ਸਟਾਫ ਅਤੇ ਵਿੱਕੀ ਬੱਤਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਸੰਸਥਾ ਦਾ ਅਗਲਾ ਖੂਨਦਾਨ ਕੈਂਪ 17 ਮਈ ਨੂੰ ਮੰਡੀ ਲਾਧੂਕਾ ਵਿਖੇ ਸਵਰਗੀ ਮਦਨ ਲਾਲ ਅਸੀਜਾ ਦੀ ਯਾਦ ਵਿੱਚ ਲਗਾਇਆ ਜਾਵੇਗਾ।