ਸ਼ਨੀ ਮੰਦਰ ਦਾ 18ਵਾਂ ਸਥਾਪਨਾ ਦਿਵਸ ਮਨਾਇਆ
ਸ਼ਨੀ ਮੰਦਰ ਦਾ 18ਵਾਂ ਸਥਾਪਨਾ ਦਿਵਸ ਮਨਾਇਆ
Publish Date: Mon, 23 Feb 2026 03:25 PM (IST)
Updated Date: Mon, 23 Feb 2026 03:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਸ਼ਨੀ ਮੰਦਰ ਮੁਹੱਲਾ ਬਜਾਜਾਂ ਵਾਲਾ ਵਿਖੇ ਸ਼ਨੀ ਮੰਦਰ ਦਾ 18ਵਾਂ ਸਥਾਪਨਾ ਦਿਵਸ ਬੜੀ ਸ਼ਰਧਾ, ਭਗਤੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਦੀ ਵੱਡੀ ਗਿਣਤੀ ਨੇ ਹਾਜ਼ਰੀ ਭਰ ਕੇ ਸ਼ਨੀਦੇਵ ਜੀ ਦੀ ਕਿਰਪਾ ਪ੍ਰਾਪਤ ਕੀਤੀ। ਇਸ ਮੌਕੇ ਮੁੱਖ ਯਜਮਾਨ ਰਮਨ ਠਾਕੁਰ ਰੋਮੀ ਅਤੇ ਉਹਨਾਂ ਦੀ ਧਰਮ ਪਤਨੀ ਨੇਹਾ ਠਾਕੁਰ ਵੱਲੋਂ ਝੰਡਾ ਪੂਜਨ ਦੀ ਰਸਮ ਅਦਾ ਕੀਤੀ ਗਈ ਅਤੇ ਵਿਧੀਵਤ ਹਵਨ ਯੱਗ ਕਰਵਾਇਆ ਗਿਆ। ਪੰਡਿਤ ਆਸ਼ੂ ਸ਼ਰਮਾ ਨੇ ਵੈਦਿਕ ਮੰਤਰੋਚਾਰਣ ਨਾਲ ਹਵਨ ਯੱਗ ਸੰਪੰਨ ਕਰਵਾਇਆ। ਇਸ ਉਪਰੰਤ ਭਗਵਾਨ ਸ਼ਨੀਦੇਵ ਦਾ ਤੇਲ ਨਾਲ ਅਭਿਸ਼ੇਕ ਕਰਕੇ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ ਗਈ। ਉਪਰੰਤ ਸੁੰਦਰ ਕਾਂਡ ਸ਼ਿਵ ਦਰਬਾਰ ਮੰਡਲੀ ਵੱਲੋਂ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ। ਇਸ ਮੌਕੇ ਗੁਲਸ਼ਨ ਸ਼ਰਮਾ, ਪੰਡਿਤ ਸੰਦੀਪ ਪ੍ਰਭਾਕਰ, ਬ੍ਰਾਹਮਣ ਸਭਾ ਦੇ ਪ੍ਰਧਾਨ ਗੁਰਦਾਸ ਸ਼ਰਮਾ, ਨਰੇਸ਼ ਸ਼ਰਮਾ, ਜਗਦੇਵ ਸ਼ਰਮਾ, ਅਸ਼ੋਕ ਪਲਤਾ, ਆਸ਼ੂ, ਸੁਰਿੰਦਰ ਸ਼ਰਮਾ ਤੋਂ ਇਲਾਵਾ ਜੀਰਾ ਨਿਸ਼ਕਾਮ ਸੇਵਾ ਸੰਮਤੀ ਦੇ ਪ੍ਰਧਾਨ ਸਤੀਸ਼ ਮੋਹਨ ਦੇਵਗਨ, ਚਮਨ ਲਾਲ ਕੌਸ਼ਿਕ, ਪ੍ਰਕਾਸ਼ ਚੰਦ ਪਾਛਾ, ਹਕੂਮਤ ਰਾਏ ਮਨਚੰਦਾ, ਰਾਕੇਸ਼ ਰਾਜੂ ਛਾਬੜਾ, ਨਿਸ਼ਾਂਤ ਛਾਬੜਾ, ਤਜੇਸ਼ਵਰ ਦੇਵਗਨ, ਮਨੋਜ ਸ਼ਰਮਾ, ਰਿੰਪੀ ਕਾਲੜਾ ਆਦਿ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ। ਸਮਾਗਮ ਦੇ ਅੰਤ ’ਚ ਸੰਗਤਾਂ ਵਿਚ ਪ੍ਰਸਾਦ ਵੰਡਿਆ ਗਿਆ ਅਤੇ ਅਟੁੱਟ ਲੰਗਰ ਵਰਤਾਇਆ ਗਿਆ।