ਜੀਵਨ ਮੱਲ ਸਕੂਲ ਦੇ 14 ਵਿਦਿਆਰਥੀਆਂ ਨੇ ਪਾਸ ਕੀਤੀ ਵਜ਼ੀਫ਼ਾ ਪ੍ਰੀਖਿਆ
ਐੱਨਐੱਮਐੱਮਐੱਸ ਵਜੀਫਾ ਪ੍ਰੀਖਿਆ ਵਿਚ ਜੀਵਨ ਮੱਲ ਸਰਕਾਰੀ ਸਕੂਲ ਜ਼ੀਰਾ ਦੇ 14 ਵਿਦਿਆਰਥੀਆਂ ਨੇ ਪੰਜਾਬ ਭਰ ’ਚ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ
Publish Date: Sat, 02 May 2026 04:23 PM (IST)
Updated Date: Sat, 02 May 2026 04:26 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ 14 ਵਿਦਿਆਰਥੀਆਂ ਨੇ ਐੱਨਐੱਮਐੱਮ ਐਸ ਵਜੀਫਾ ਪ੍ਰੀਖਿਆ ਪਾਸ ਕਰਕੇ ਵੱਡੀ ਉਪਲਬੱਧੀ ਹਾਸਲ ਕੀਤੀ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਅਰਜਨ ਨੇ ਪੰਜਾਬ ਪੱਧਰ ’ਤੇ ਪਹਿਲਾ ਤੇ ਸੁਖਚੈਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਅਨਵੀਰ ਸਿੰਘ, ਗੁਰਸ਼ੇਰ ਗਿੱਲ, ਸੁਖਪ੍ਰੀਤ ਸਿੰਘ, ਅੰਸ਼, ਮਨਵੀਰ ਸਿੰਘ, ਅਨਮੋਲ, ਮਨਦੀਪ ਸਿੰਘ, ਅਰਮਾਨ ਸਿੰਘ, ਬਲਜੀਤ, ਅਨਮੋਲਪ੍ਰੀਤ ਸਿੰਘ, ਜਰਮਨਦੀਪ ਸਿੰਘ ਅਤੇ ਪ੍ਰਿੰਸਦੀਪ ਸਿੰਘ ਨੇ ਵੀ ਪ੍ਰੀਖਿਆ ਪਾਸ ਕੀਤੀ ਹੈ। ਇਸ ਮੌਕੇ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਅਤੇ ਨਿਰਮਲਜੀਤ ਕੌਰ ਨੇ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਦਵਿੰਦਰ ਸਿੰਘ ਸੰਧੂ, ਲੈਕਚਰਾਰ ਨਵੀਨ ਸਚਦੇਵਾ, ਦੀਪਾਂਕਰ ਮਿੱਤਲ, ਸੁਮਨ ਸਚਦੇਵਾ, ਮਹਾਂਵੀਰ ਬਾਂਸਲ, ਅਜੈ ਕੁਮਾਰ, ਦਿਲਪ੍ਰੀਤ ਸਿੰਘ, ਅਮਰਜੀਤ ਸਿੰਘ ਸੰਧੂ,ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਸਰਬਜੀਤ ਸਿੰਘ,ਬਲਜਿੰਦਰ ਸਿੰਘ, ਮਮਤਾ ਪੁਰੀ, ਸੁਖਜੀਤ ਕੌਰ, ਮਨਿੰਦਰਜੀਤ ਕੌਰ, ਗੁਰਵਿੰਦਰ ਸਿੰਘ, ਸੁਰਜੀਤ ਕੌਰ, ਮਨੀਸ਼ਾ ਸ਼ਰਮਾ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਕਿਰਨਦੀਪ ਕੌਰ, ਗੁਰਮੀਤ ਕੌਰ, ਰਿਚਾ ਕੁਮਾਰੀ, ਦਰਸ਼ਨ ਲਾਲ, ਗੁਰਸ਼ਾਮ ਸਿੰਘ, ਰਣਬੀਰ ਸਿੰਘ, ਜਗਤਾਰ ਸਿੰਘ, ਚਮਕੌਰ ਸਿੰਘ, ਮਨਮੋਹਣ ਕੌਰ, ਸੁਖਪਾਲ ਕੌਰ, ਸੰਦੀਪ ਕੌਰ, ਵੰਦਨਾ ਅਤੇ ਸੁਖਜੀਤ ਕੌਰ ਕਲਰਕ ਸਮੇਤ ਸਮੂਹ ਸਟਾਫ ਹਾਜ਼ਰ ਸੀ।