ਐੱਨਐੱਮਐੱਮਐੱਸ ਵਜੀਫਾ ਪ੍ਰੀਖਿਆ ’ਚ ਜੀਵਨ ਮੱਲ ਸਕੂਲ ਦੇ 14 ਬੱਚੇ ਹੋਏ ਕਾਮਯਾਬ
ਐੱਨਐੱਮਐੱਮਐੱਸ ਵਜੀਫਾ ਪ੍ਰੀਖਿਆ ਵਿਚ ਜੀਵਨ ਮੱਲ ਸਰਕਾਰੀ ਸਕੂਲ ਜ਼ੀਰਾ ਦੇ 14 ਵਿਦਿਆਰਥੀਆਂ ਨੇ ਪੰਜਾਬ ਭਰ ’ਚ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ
Publish Date: Fri, 01 May 2026 04:53 PM (IST)
Updated Date: Fri, 01 May 2026 04:56 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ 14 ਵਿਦਿਆਰਥੀਆਂ ਨੇ ਐੱਨਐੱਮਐੱਮਐੱਸ ਵਜੀਫਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਦੀ ਅਗਵਾਈ ’ਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਅਰਜਨ ਨੇ ਪੰਜਾਬ ਪੱਧਰ ‘ਤੇ ਪਹਿਲਾ ਤੇ ਸੁਖਚੈਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਅਨਵੀਰ ਸਿੰਘ, ਗੁਰਸ਼ੇਰ ਗਿੱਲ, ਸੁਖਪ੍ਰੀਤ ਸਿੰਘ, ਅੰਸ਼, ਮਨਵੀਰ ਸਿੰਘ, ਅਨਮੋਲ, ਮਨਦੀਪ ਸਿੰਘ, ਅਰਮਾਨ ਸਿੰਘ, ਬਲਜੀਤ, ਅਨਮੋਲਪ੍ਰੀਤ ਸਿੰਘ, ਜਰਮਨਦੀਪ ਸਿੰਘ ਅਤੇ ਪ੍ਰਿੰਸਦੀਪ ਸਿੰਘ ਨੇ ਵੀ ਪ੍ਰੀਖਿਆ ਪਾਸ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸ ਮੌਕੇ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਅਤੇ ਨਿਰਮਲਜੀਤ ਕੌਰ ਨੇ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਇਸ ਸਮੇਂ ਦਵਿੰਦਰ ਸਿੰਘ ਸੰਧੂ, ਲੈਕਚਰਾਰ ਨਵੀਨ ਸਚਦੇਵਾ, ਦੀਪਾਂਕਰ ਮਿੱਤਲ, ਸੁਮਨ ਸਚਦੇਵਾ, ਮਹਾਂਵੀਰ ਬਾਂਸਲ, ਅਜੈ ਕੁਮਾਰ, ਦਿਲਪ੍ਰੀਤ ਸਿੰਘ, ਅਮਰਜੀਤ ਸਿੰਘ ਸੰਧੂ,ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਸਰਬਜੀਤ ਸਿੰਘ,ਬਲਜਿੰਦਰ ਸਿੰਘ, ਮਮਤਾ ਪੁਰੀ, ਸੁਖਜੀਤ ਕੌਰ, ਮਨਿੰਦਰਜੀਤ ਕੌਰ, ਗੁਰਵਿੰਦਰ ਸਿੰਘ, ਸੁਰਜੀਤ ਕੌਰ, ਮਨੀਸ਼ਾ ਸ਼ਰਮਾ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਕਿਰਨਦੀਪ ਕੌਰ, ਗੁਰਮੀਤ ਕੌਰ, ਰਿਚਾ ਕੁਮਾਰੀ, ਦਰਸ਼ਨ ਲਾਲ, ਗੁਰਸ਼ਾਮ ਸਿੰਘ, ਰਣਬੀਰ ਸਿੰਘ, ਜਗਤਾਰ ਸਿੰਘ, ਚਮਕੌਰ ਸਿੰਘ, ਮਨਮੋਹਣ ਕੌਰ, ਸੁਖਪਾਲ ਕੌਰ, ਸੰਦੀਪ ਕੌਰ, ਵੰਦਨਾ ਅਤੇ ਸੁਖਜੀਤ ਕੌਰ ਕਲਰਕ ਸਮੇਤ ਸਮੂਹ ਸਟਾਫ ਹਾਜ਼ਰ ਸੀ।